ਮੁੰਬਈ— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਅਤੇ ਸੋਨਾਕਸ਼ੀ ਸਿਨਹਾ ਦੀ ਫਿਲਮ 'ਤੇਵਰ' ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ। ਇਸ 'ਚ ਸ਼ਰੂਤੀ ਹਸਨ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇਸ ਗਾਣੇ 'ਚ ਸ਼ਰੂਤੀ ਨੇ ਆਪਣੇ ਹੁਸਨ ਦੇ ਖੂਬ ਜਲਵੇ ਬਿਖੇਰੇ ਹਨ। ਇਸ ਗਾਣੇ 'ਚ ਸ਼ਰੂਤੀ ਹਸਨ ਅਰਜੁਨ ਕਪੂਰ ਨਾਲ ਠੁਮਕੇ ਲਗਾਉਂਦੀ ਨਜ਼ਰ ਆ ਰਹੀ ਹੈ। ਇਸ ਗਾਣੇ ਦੇ ਬੋਲ 'ਮੈਡਮੀਆਂ' ਹਨ। ਇਸ ਗਾਣੇ ਨੂੰ ਕੌਸਰ ਮੁਨੀਰ ਨੇ ਲਿਖਿਆ ਹੈ। ਸਾਜਿਦ-ਵਾਜਿਦ ਦੇ ਸੰਗੀਤ ਨਾਲ ਸਜੇ ਇਸ ਗਾਣੇ ਨੂੰ ਮੀਕਾ ਸਿੰਘ ਅਤੇ ਮਮਤਾ ਸ਼ਰਮਾ ਨੇ ਆਪਣੀ ਆਵਾਜ਼ ਦਿੱਤੀ ਹੈ। ਫਿਲਮ 'ਤੇਵਰ' ਅਗਲੇ ਸਾਲ 5 ਜਨਵਰੀ 'ਚ ਰਿਲੀਜ਼ ਹੋਵੇਗੀ। ਇਹ ਇਕ ਕਸਬਾਈ ਪ੍ਰੇਮ ਕਹਾਣੀ ਹੈ। ਫਿਲਮ 'ਚ ਮਨੋਜ ਵਾਜਪੇਈ ਦਾ ਵੀ ਅਹਿਮ ਕਿਰਦਾਰ ਹੈ।
ਸੈਕਸੀ ਅਭਿਨੇਤਰੀਆਂ ਤੋਂ ਵੀ ਅੱਗੇ ਨਿਕਲੇ ਸਲਮਾਨ (ਦੇਖੋ ਤਸਵੀਰਾਂ)
NEXT STORY