ਨਵੀਂ ਦਿੱਲੀ- ਬਾਲੀਵੁੱਡ ਫਿਲਮਕਾਰ ਵਿਕਰਮ ਭੱਟ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਾਲ 2011 'ਚ ਰਿਲੀਜ਼ ਹੋਈ ਫਿਲਮ 'ਹਾਂਟਿੰਡ-3ਡੀ' ਦਾ ਸੀਕੁਅਲ ਬਣਾਉਣ ਲਈ 'ਖਾਮੋਸ਼ੀਆਂ' ਦੀ ਬਿਲਕੁਲ ਨਵੀਂ ਕਹਾਣੀ ਲਿਖੀ ਹੈ। ਵਿਕਰਮ ਨੇ ਇਕ ਇੰਟਰਵਿਊ 'ਚ ਕਿਹਾ,''ਫਿਲਮ 'ਖਾਮੋਸ਼ੀਆਂ' ਮੇਰੇ ਲਈ 'ਹਾਂਟਿੰਡ 2' ਹੈ। ਮੈਂ ਇਸ ਨੂੰ ਹਾਂਟਿੰਡ ਦੇ ਸੀਕੁਅਲ ਦੇ ਤੌਰ 'ਤੇ ਬਣਾਉਣਾ ਚਾਹੁੰਦਾ ਸੀ। ਵਿਕਰਮ ਨੇ 'ਖਾਮੋਸ਼ੀਆਂ' ਬਣਾਉਣ ਲਈ ਮਹੇਸ਼ ਭੱਟ ਅਤੇ ਮੁਕੇਸ਼ ਭੱਟ ਵਾਲ ਵਿਚਾਰ-ਵਟਾਂਦਰਾ ਕੀਤਾ ਸੀ। ਉਨ੍ਹਾਂ ਨੇ ਜਦੋਂ ਇਨ੍ਹਾਂ ਦੋਹਾਂ ਨੂੰ ਇਸ ਦੀ ਕਹਾਣੀ ਸੁਣਾਈ ਤਾਂ ਉਨ੍ਹਾਂ ਨੂੰ ਪਸੰਦ ਆਈ। ਵਿਸ਼ੇਸ਼ ਫਿਲਮਸ ਵਲੋਂ ਨਿਰਮਿਤ ਅਤੇ ਫਾਕਸ ਸਟਾਰ ਸਟੂਡੀਓ ਵਲੋਂ ਪ੍ਰਜ਼ੈਂਟ 'ਖਾਮੋਸ਼ੀਆਂ' 'ਚ ਅਭਿਨੇਤਾ ਅਲੀ ਫਜ਼ਲ, ਗੁਰਮੀਤ ਚੌਧਰੀ ਅਤੇ ਸਪਨਾ ਪੱਬੀ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ 30 ਜਨਵਰੀ ਨੂੰ ਰਿਲੀਜ਼ ਹੋਵੇਗੀ।
ਫਿਲਮ 'ਹਵਾਈਜ਼ਾਦਾ' ਦਾ ਪਹਿਲਾ ਪੋਸਟਰ ਜਾਰੀ
NEXT STORY