* ਸੰਨਿਆਸੀ ਸਰੂਪ ਬਣਾਉਣ ਨਾਲ ਹੰਕਾਰ ਵਧਦਾ ਹੈ। ਕੱਪੜੇ ਨਾ ਰੰਗਵਾਓ, ਮਨ ਨੂੰ ਰੰਗੋ ਅਤੇ ਅੰਦਰੋਂ ਸੰਨਿਆਸੀ ਵਾਂਗ ਬਣੋ।
* ਸੰਨਿਆਸ ਡਰਨਾ ਨਹੀਂ ਸਿਖਾਉਂਦਾ।
* ਸੰਨਿਆਸ ਤੋਂ ਭਾਵ ਹੈ ਮੌਤ ਨਾਲ ਪਿਆਰ। ਸੰਸਾਰਕ ਲੋਕ ਜੀਵਨ ਨਾਲ ਪਿਆਰ ਕਰਦੇ ਹਨ ਪਰ ਸੰਨਿਆਸੀ ਨੂੰ ਮੌਤ ਪਿਆਰੀ ਹੁੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਖੁਦਕੁਸ਼ੀ ਕਰ ਲਈਏ। ਖੁਦਕੁਸ਼ੀ ਕਰਨ ਵਾਲਿਆਂ ਨੂੰ ਤਾਂ ਕਦੇ ਮੌਤ ਪਿਆਰੀ ਨਹੀਂ ਹੁੰਦੀ। ਸੰਨਿਆਸੀ ਦਾ ਧਰਮ ਹੈ ਸਮੁੱਚੇ ਸੰਸਾਰ ਦੇ ਹਿੱਤ ਲਈ ਲਗਾਤਾਰ ਆਤਮ ਤਿਆਗ ਕਰਦਿਆਂ ਹੌਲੀ-ਹੌਲੀ ਮੌਤ ਨੂੰ ਪ੍ਰਾਪਤ ਹੋ ਜਾਣਾ।
* ਸੱਚਾ ਦਾਨ ਉਹੀ ਹੈ ਜਿਸ ਦਾ ਪ੍ਰਚਾਰ ਨਾ ਕੀਤਾ ਜਾਵੇ।
* ਸੱਚਾ ਪਿਆਰ ਦੁਰਲੱਭ ਹੈ, ਸੱਚੀ ਦੋਸਤੀ ਹੋਰ ਵੀ ਦੁਰਲੱਭ ਹੈ।
* ਸੱਚੇ ਨੇਤਾ ਅਧਿਆਤਮਿਕ ਸਿੱਧੀਆਂ ਰਾਹੀਂ ਆਤਮ-ਵਿਸ਼ਵਾਸ ਫੈਲਾਉਂਦੇ ਹਨ।
* ਸੱਚੀ ਲਗਨ ਤੇ ਨਿਰਮਲ ਉਦੇਸ਼ ਨਾਲ ਕੀਤਾ ਗਿਆ ਯਤਨ ਕਦੇ ਅਸਫਲ ਨਹੀਂ ਹੁੰਦਾ।
* ਸੱਚਾਈ, ਈਮਾਨਦਾਰੀ, ਸੱਜਣਤਾ ਆਦਿ ਗੁਣਾਂ ਤੋਂ ਬਿਨਾਂ ਕੋਈ ਮਨੁੱਖ ਅਖਵਾਉਣ ਦਾ ਹੱਕਦਾਰ ਨਹੀਂ ਹੋ ਸਕਦਾ।
* ਸਮਾਜ ਵਿਚ ਕੁਝ ਲੋਕ ਤਾਕਤ ਦੀ ਵਰਤੋਂ ਕਰਦੇ ਕਸੂਰਵਾਰ ਵਿਅਕਤੀਆਂ ਨੂੰ ਬਚਾ ਲੈਂਦੇ ਹਨ ਜਿਸ ਨਾਲ ਕਸੂਰਵਾਰ ਤਾਂ ਬਚ ਨਿਕਲਦਾ ਹੈ ਪਰ ਬੇਗੁਨਾਹ ਵਿਅਕਤੀ ਕਾਨੂੰਨ ਦੀ ਪਕੜ ਵਿਚ ਆ ਜਾਂਦਾ ਹੈ। ਇਸ ਨੂੰ ਨੈਤਿਕ ਪਤਨ ਦਾ ਤਕਾਜ਼ਾ ਹੀ ਕਿਹਾ ਜਾਵੇਗਾ।
* ਸਮਾਜ ਸੁਧਾਰ ਪੜ੍ਹੇ-ਲਿਖੇ ਲੋਕਾਂ ਦੀ ਲਾਜ਼ਮੀ ਜ਼ਿੰਮੇਵਾਰੀ ਹੈ।
ਸੰਸਾਰ ਵਿਚ ਸੱਚਾ ਸੁੱਖ ਰੱਬ ਤੇ ਧਰਮ 'ਤੇ ਵਿਸ਼ਵਾਸ
NEXT STORY