ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਸਾਲਾਂ ਨੂੰ ਯਾਦ ਨਹੀਂ ਕਰਨਾ ਚਾਹੁੰਦੇ, ਜੋ ਉਨ੍ਹਾਂ ਨੇ ਆਪਣੀ ਮਾਂ ਦੇ ਜਾਣ ਤੋਂ ਬਾਅਦ ਬਿਤਾਏ ਹਨ। ਬੱਚਨ (72) ਨੇ ਆਪਣੇ ਬਲਾਗ 'ਤੇ ਲਿਖਿਆ ਕਿ ਮਾਂ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਮੈਂ ਆਪਣੀ ਮਾਂ ਨੂੰ ਅੱਜ ਗੁਆ ਦਿੱਤਾ ਹੈ ਤੇ ਮੈਂ ਉਨ੍ਹਾਂ ਸਾਲਾਂ ਨੂੰ ਯਾਦ ਨਹੀਂ ਕਰਨਾ ਚਾਹੁੰਦਾ, ਜੋ ਮੈਂ ਉਦੋਂ ਤੋਂ ਬਿਤਾਏ ਹਨ। ਜ਼ਿਕਰਯੋਗ ਹੈ ਕਿ ਅਮਿਤਾਭ ਦੀ ਮਾਂ ਤੇ ਸਮਾਜਸੇਵੀ ਤੇਜੀ ਬੱਚਨ ਦੀ ਮੌਤ ਸਾਲ 2007 'ਚ 93 ਸਾਲ ਦੀ ਉਮਰ 'ਚ ਹੋਈ ਸੀ। ਉਨ੍ਹਾਂ ਲਿਖਿਆ ਕਿ ਮੈਂ ਉਨ੍ਹਾਂ ਦੀ ਤਸਵੀਰ ਦੇਖਾਂਗਾ ਤੇ ਉਨ੍ਹਾਂ ਨੂੰ ਯਾਦ ਕਰਾਂਗਾ।
ਅਮਿਤਾਭ ਅੱਜਕਲ ਨਿਰਦੇਸ਼ਕ ਆਰ. ਬਾਲਕੀ ਦੀ ਫਿਲਮ 'ਚ ਕੰਮ ਕਰ ਰਹੇ ਹਨ, ਜਿਸ ਦਾ ਨਾਂ ਸ਼ਮਿਤਾਭ ਰੱਖਿਆ ਗਿਆ ਹੈ। ਪਤਾ ਲੱਗਾ ਹੈ ਕਿ ਅਮਿਤਾਭ ਇਸ ਫਿਲਮ 'ਚ ਆਪਣੀ ਆਵਾਜ਼ 'ਚ ਇਕ ਗੀਤ ਵੀ ਗਾ ਰਹੇ ਹਨ। ਫਿਲਮ 'ਚ ਅਮਿਤਾਭ ਦੇ ਨਾਲ ਧਨੁਸ਼ ਤੋਂ ਇਲਾਵਾ ਕਮਲ ਹਸਨ ਦੀ ਛੋਟੀ ਬੇਟੀ ਅਕਸ਼ਰਾ ਹਸਨ ਵੀ ਕੰਮ ਕਰ ਰਹੀ ਹੈ। ਅਕਸ਼ਰਾ ਦੀ ਇਹ ਪਹਿਲੀ ਬਾਲੀਵੁੱਡ ਫਿਲਮ ਹੈ।
ਵੱਡੇ ਪਰਦੇ 'ਤੇ ਵੀ ਵਜੇਗਾ 'ਬਾਬਾਜੀ ਕਾ ਠੁੱਲੁ' (ਦੇਖੋ ਤਸਵੀਰਾਂ)
NEXT STORY