ਨਵੀਂ ਦਿੱਲੀ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਸਾਲ 2000 'ਚ ਛੋਟੇ ਪਰਦੇ 'ਤੇ ਟੀ. ਵੀ. ਰਿਐਲਿਟੀ ਸ਼ੋਅ 'ਕੌਨ ਬਣੇਗਾ ਕਰੋੜਪਤੀ' (ਕੇ. ਬੀ. ਸੀ) ਨਾਲ ਦਸਤਕ ਦਿੱਤੀ ਸੀ। ਇਸ ਸ਼ੋਅ ਨੇ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਪਰ ਕੀ ਤੁਹਾਨੂੰ ਪਤਾ ਹੈ ਕਿ ਇਕ 'ਕੀ. ਬੀ. ਸੀ' ਦੀ ਸ਼ੁਰੂਆਤ ਤੋਂ ਪਹਿਲਾਂ ਅਮਿਤਾਭ ਬੱਚਨ ਟੀ. ਬੀ. ਨਾਲ ਜੂਝ ਰਹੇ ਸਨ। ਇਸ ਬੀਮਾਰੀ ਬਾਰੇ ਖੁਲਾਸਾ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਅਮਿਤਾਭ ਬੱਚਨ ਨੇ ਖੁਲਾਸਾ ਕੀਤਾ ਹੈ। ਵ੍ਰਿਨਹਮੁੰਬਈ ਮਹਾਨਗਰਪਾਲਿਕਾ (ਬੀ. ਐੱਮ. ਸੀ) ਨੇ ਬਿੱਗ ਬੀ ਨੂੰ ਹਾਲ ਹੀ 'ਚ ਟੀ. ਬੀ. ਖਿਲਾਫ ਚਲਾਈ ਜਾ ਰਹੀ ਮੁਹਿੰਮ ਦਾ ਬਰਾਂਡ ਅੰਬੈਸਡਰ ਬਣਾਇਆ ਹੈ। ਅਮਿਤਾਭ ਨੇ ਕਿਹਾ, ''ਜਦੋਂ ਮੈਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਕਿਹਾ ਗਿਆ ਤਾਂ ਮੈਂ ਤੁਰੰਤ ਹਾਂ ਕਰ ਦਿੱਤੀ ਕਿਉਂਕਿ ਮੈਂ ਖੁਦ ਟੀ. ਬੀ. ਦੇ ਚੱਲਦਿਆਂ ਪਰੇਸ਼ਾਨੀ ਝੇਲ ਝੁੱਕਿਆ ਹਾਂ।'' ਅਮਿਤਾਭ ਨੇ ਕਿਹਾ ਬੀ. ਐੱਮ. ਸੀ. ਦੀ ਮੁਹਿੰਮ 'ਟੀ. ਬੀ. ਹਾਰੇਗਾ, ਭਾਰਤ ਜਿੱਤੇਗਾ' ਨਾਲ ਜੁੜ ਕੇ ਉਹ ਕਾਫੀ ਮਾਣ ਮਹਿਸੂਸ ਕਰ ਰਹੇ ਹਨ।
ਵੀਡੀਓ 'ਚ ਦੇਖੋ ਸ਼ਰੇਆਮ ਸੜਕਾਂ 'ਤੇ ਨਿਊਡ ਹੋ ਕੇ ਘੁੰਮੀ ਮਾਡਲ
NEXT STORY