ਮੇਲਬਰਨ- ਕਈ ਵਾਰੀ ਮਾਡਲਾਂ ਪਬਲੀਸਿਟੀ ਸਟੰਟ ਕਰਦੇ ਦਿਖਾਈ ਦਿੰਦੀਆਂ ਹਨ। ਹਾਲ ਹੀ 'ਚ ਮੇਲਬਰਨ ਦੀ ਮਾਡਲ ਗਾਬੀ ਗ੍ਰੇਕੋ ਦਾ ਸੈਂਟਰਲ ਬਿਜ਼ਨੈੱਸ ਡਿਸਟ੍ਰਕਿਟ (ਸੀ. ਬੀ. ਸੀ) 'ਚ ਪੂਰੀ ਤਰ੍ਹਾਂ ਨਿਊਡ ਹੋ ਕੇ ਘੁੰਮੀ ਨਜ਼ਰ ਆਈ। ਇਹ ਵੀਡੀਓ ਵਾਇਰਲ ਵੀ ਹੋ ਚੁੱਕਾ ਹੈ ਪਰ ਹੁਣ ਗਾਬੀ ਦੀ ਮੁਸੀਬਤ ਵੱਧਣ ਲੱਗ ਗਈ ਹੈ। ਪੁਲਸ ਉਸ ਨਾਲ ਪੁੱਛਗਿੱਛ ਕਰਨ ਦੀ ਤਿਆਰੀ ਕਰ ਚੁੱਕੀ ਹੈ। ਵਿਕਟੋਰੀਆ ਪੁਲਸ ਨੇ ਸ਼ਨੀਵਾਰ ਨੂੰ ਡੇਲੀ ਮੇਲ ਆਸਟ੍ਰੇਲੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਗਾਬੀ ਦੀ ਇਸ ਹਰਕਤ ਬਾਰੇ ਜਾਣਕਾਰੀ ਹੈ। ਉਨ੍ਹਾਂ ਕਿਹਾ, ''ਅਸੀਂ ਜਾਂਚ ਕਰ ਰਹੇ ਹਾਂ ਕਿ ਕੀ ਉਸ 'ਤੇ ਜਾਣ-ਬੂਝ ਕੇ ਅਸ਼ਲੀਲ ਵਿਵਹਾਰ ਕਰਨ ਦਾ ਮਾਮਲਾ ਬਣਦਾ ਹੈ ਜਾਂ ਨਹੀਂ। 25 ਸਾਲ ਦੀ ਗ੍ਰੇਕੋ ਨੂੰ ਮੇਲਬਰਨ ਦੀਆਂ ਸੜਕਾਂ 'ਤੇ ਨਿਊਡ ਹੋ ਕੇ ਘੁੰਮਦੇ ਹੋਏ ਸੜਕ 'ਤੇ ਚਲਦੇ ਕਈ ਲੋਕਾਂ ਅਤੇ ਬੱਚਿਆਂ ਨੇ ਦੇਖਿਆ। ਜ਼ਿਕਰਯੋਗ ਹੈ ਕਿ ਉਸ ਨੇ ਸਰੀਰ 'ਤੇ ਕੋਈ ਕੱਪੜਾ ਨਹੀਂ ਪਇਆ ਹੋਇਆ ਸੀ ਜਦੋਂ ਕਿ ਉਸ ਦੇ ਸਿਰ 'ਤੇ ਹਰੇ ਰੰਗ ਦੀ ਵਿੱਗ ਸੀ ਅਤੇ ਪੈਰਾਂ 'ਚ ਸੈਂਡਲ ਪਹਿਨੀ ਹੋਈ ਸੀ।
ਗ੍ਰੇਕੋ ਦੀ ਇਸ ਹਰਕਤ ਦੀ ਵੀਡੀਓ ਯੂ-ਟਿਊਬ 'ਤੇ ਅਪਲੋਡ ਹੋਣ ਤੋਂ ਬਾਅਦ ਆਸਟ੍ਰੇਲੀਆਈ ਨਿਊਜ਼ ਚੈਨਲਾਂ ਨੇ ਇਸ ਖਬਰ ਨੂੰ ਦਿਖਾਇਆ। ਉਨ੍ਹਾਂ ਨੇ ਇਕ ਨਿਊਜ਼ ਚੈਨਲ 'ਤੇ ਦੱਸਿਆ ਕਿ ਉਸ ਦਾ ਮਕਸਦ ਪੁਲਸ ਨੂੰ ਪਰੇਸ਼ਾਨ ਕਰਨਾ ਨਹੀਂ ਸੀ। ਜ਼ਿਕਰਯੋਗ ਹੈ ਕਿ ਗ੍ਰੋਕੇ 71 ਸਾਲ ਦੇ ਬਿਜ਼ਨੈੱਸਮੈਨ ਜਿਊਫਰੀ ਅਡਲਸਟਨ ਦੀ ਮੰਗੇਤਰ ਹੈ। ਉਸ ਨੇ ਕਿਹਾ, ''ਇਹ ਮੇਰੇ ਲਈ ਫੈਸ਼ਨ ਹੈ, ਕਲਾ ਹੈ। ਦੂਜੇ ਲੋਕਾਂ ਲਈ ਭਾਵੇਂ ਮੈਂ ਨਿਊਡ ਸੀ, ਪਰ ਮੈਨੂੰ ਮੇਰੇ ਸਰੀਰ ਨਾਲ ਕੋਈ ਸ਼ਰਮ ਨਹੀਂ ਹੈ ਸਗੋਂ ਮੇਰੇ 'ਚ ਆਤਮ-ਵਿਸ਼ਵਾਸ ਹੈ।''
ਫਿਲਮ 'ਰੌਏ' 'ਚ ਨਜ਼ਰ ਆਵੇਗਾ ਰਣਬੀਰ ਦਾ ਵੱਖਰਾ ਅੰਦਾਜ਼
NEXT STORY