ਟਾਂਡਾ (ਮੋਮੀ) : ਪਿੰਡ ਮਿਆਣੀ ਵਿਖੇ ਹੋਏ ਝਗੜੇ 'ਚ ਟਾਂਡਾ ਪੁਲਸ ਨੇ ਪਿਤਾ-ਪੁੱਤਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ ਦੌਰਾਨ ਕੁੱਟਮਾਰ ਦਾ ਸ਼ਿਕਾਰ ਹੋਏ ਮੁਖਤਿਆਰ ਸਿੰਘ ਪੁੱਤਰ ਵਿਸਵਾ ਸਿੰਘ ਵਾਸੀ ਵਾਰਡ ਨੰਬਰ 6 ਮਿਆਣੀ ਦੇ ਬਿਆਨਾਂ ਦੇ ਅਧਾਰ 'ਤੇ ਪਿੰਡ ਵਾਸੀ ਸ਼ਿੰਦਾ ਉਰਫ ਚਿੜੀ ਪੁੱਤਰ ਸੁਰਜਨ ਸਿੰਘ ਅਤੇ ਉਸ ਦੇ ਪੁੱਤਰ ਰਾਜੂ ਖਿਲਾਫ ਆਈ.ਪੀ.ਸੀ. ਦੀ ਧਾਰਾ 341,323,24 ਅਧੀਨ ਕੇਸ ਦਰਜ ਕੀਤਾ ਹੈ। ਦਰਜ ਕਰਵਾਏ ਗਏ ਬਿਆਨਾਂ 'ਚ ਪੀੜਤ ਨੇ ਦੱਸਿਆ ਕਿ ਜਦੋਂ ਮੈਂ ਆਪਣੀ ਹਵੇਲੀ ਵੱਲ ਜਾ ਰਿਹਾ ਸੀ ਤਾਂ ਉਕਤ ਦੋਸ਼ੀਆਂ ਨੇ ਰਸਤੇ 'ਚ ਰੋਕ ਕੇ ਮੇਰੇ ਨਾਲ ਕੁੱਟਮਾਰ ਕੀਤੀ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
'ਪ੍ਰਤਾਪ ਬਾਜਵਾ ਦੀ ਚੜ੍ਹਤ ਦੇਖ ਕੇ ਅਕਾਲੀ ਬੌਖਲਾਏ'
NEXT STORY