ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਗਸ਼ਤ ਦੌਰਾਨ ਕਾਰਵਾਈ ਕਰਦਿਆਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਵਾਲੇ ਮੋਟਰਸਾਈਕਲ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਸਬ-ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੌਰਾਨੇ ਗਸ਼ਤ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਵਿਸ਼ਾਲ ਉਰਫ਼ ਚਿੱਟੀ ਪੁੱਤਰ ਤਰਸੇਮ ਵਾਸੀ ਇੰਦਰਾ ਕਾਲੋਨੀ ਚੁੰਗੀ ਨੰਬਰ-07 ਮਕਾਨ ਨੰਬਰ 81 ਫਿਰੋਜ਼ਪੁਰ ਕੈਂਟ, ਕਰਨ ਉਰਫ ਘੁੰਨੀ ਪੁੱਤਰ ਤਰਸੇਮ ਉਰਫ ਘੋਨਾ ਵਾਸੀ ਪਿੰਡ ਨੌਰੰਗ ਕੇ ਲੇਲੀ ਵਾਲਾ, ਥਾਣਾ ਸਦਰ ਫਿਰੋਜ਼ਪੁਰ ਅਤੇ ਹਰਜਿੰਦਰ ਉਰਫ ਮਿਰਜਾ ਪੁੱਤਰ ਕਸ਼ਮੀਰ ਵਾਸੀ ਮਨਜੀਤ ਪੈਲੇਸ ਦੇ ਨਾਲ ਵਾਲੀ ਗਲੀ ਕਾਸ਼ੀ ਨਗਰੀ ਫਿਰੋਜ਼ਪੁਰ ਸ਼ਹਿਰ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ।
ਪੁਲਿਸ ਨੇ ਦੱਸਿਆ ਕਿ ਮੁਖਬਰ ਨੇ ਦੱਸਿਆ ਕਿ ਇਹ ਤਿੰਨੇ ਜਣੇ ਚੋਰੀ ਕੀਤੇ ਹੋਏ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਰੇਲਵੇ ਸਟੇਸ਼ਨ ਨੇੜੇ ਦਫ਼ਤਰ ਫੂਡ ਸਪਲਾਈ ਕੋਲ ਖੜ੍ਹ ਕੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਮੁਖਬਰ ਦੀ ਇਤਲਾਹ ’ਤੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਵੱਲੋਂ ਮੌਕੇ ’ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਉਕਤ ਤਿੰਨਾਂ ਦੋਸ਼ੀਅਨ ਨੂੰ ਚੋਰੀ ਕੀਤੇ ਹੋਏ 2 ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ ਗਿਆ। ਪੁਲਿਸ ਵੱਲੋਂ ਦੋਸ਼ੀਅਨ ਕੋਲੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਬਾਕੀ ਸਾਥੀਆਂ ਅਤੇ ਹੋਰ ਚੋਰੀ ਦੀਆਂ ਵਾਰਦਾਤਾਂ ਬਾਰੇ ਵੀ ਪਤਾ ਲਗਾਇਆ ਜਾ ਸਕੇ।
ਸਬਜ਼ੀ ਮੰਡੀ ਜਾ ਰਹੇ 2 ਵਿਅਕਤੀਆਂ ਦੀ ਸੜਕ ਹਾਦਸੇ 'ਚ ਮੌਤ
NEXT STORY