ਚੰਡੀਗੜ੍ਹ, ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਈ.ਡੀ ਵਲੋਂ ਮਜੀਠੀਆ ਨੂੰ ਸੰਮਨ ਭੇਜਣ ਦੇ ਬਾਵਜੂਦ ਪਾਰਟੀ ਉਨ੍ਹਾਂ ਨਾਲ ਚੱਟਾਨ ਵਾਂਗ ਖਲੌਤੀ ਹੈ। ਵਲਟੋਹਾ ਨੇ ਆਪਣੇ ਮੰਤਰੀ ਨੂੰ ਬੇਕਸੂਰ ਦੱਸਿਆ ਹੈ। ਇਸ ਦੇ ਨਾਲ-ਨਾਲ ਸਰਕਾਰ ਦੇ ਦੂਜੇ ਮੰਤਰੀ ਦਲਜੀਤ ਸਿੰਘ ਚੀਮਾ ਨੇ ਵੀ ਮਜੀਠੀਆ ਨੂੰ ਸਮਰਥਨ ਦਿੰਦੇ ਹੋਏ ਬੇਕਸੂਰ ਦੱਸਿਆ ਹੈ। ਅਕਾਲੀ ਦਲ ਦੇ ਇਨ੍ਹਾਂ ਲੀਡਰਾਂ ਦਾ ਕਹਿਣਾ ਹੈ ਕਿ ਕਿਸੇ ਜਾਂਚ ਏਜੰਸੀ ਦੇ ਸੱਦੇ ਜਾਣ ਤੇ ਕੋਈ ਦੋਸ਼ੀ ਨਹੀ ਸਾਬਿਤ ਹੋ ਜਾਂਦਾ। ਇਥੇ ਜ਼ਿਕਰਯੋਗ ਹੈ ਕਿ ਈ.ਡੀ. ਵਲੋਂ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸੰਮਨ ਜਾਰੀ ਕਰਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ।
ਸਿੱਧੂ ਨੂੰ ਕੁਟਵਾਇਆ ਗਿਆ- ਭੱਠਲ (ਵੀਡੀਓ)
NEXT STORY