ਮਾਨਸਾ (ਵੈੱਬਡੈਸਕ)- ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਲੜਾਈ ਲੜਦਿਆਂ ਜਾਨ ਗੁਆਉਣ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦਾ ਅੱਜ ਅੰਤਿਸ ਸੰਸਕਾਰ ਉਸ ਦੇ ਆਪਣੇ ਖੇਤਾਂ 'ਚ ਕੀਤਾ ਜਾਵੇਗਾ। ਇਸ ਮੌਕੇ ਝੋਟਾ ਦੇ ਲਾਸ਼ ਫੁੱਲਾਂ ਨਾਲ ਸਜਾਈ ਗਈ ਐਂਬੁਲੈਂਸ ਰਾਹੀਂ ਪਹਿਲਾਂ ਉਸ ਦੇ ਘਰ ਲਿਆਈ ਗਈ, ਜਿੱਥੇ ਅੰਤਿਮ ਦਰਸ਼ਨਾਂ ਤੋਂ ਬਾਅਦ ਉਸ ਨੂੰ ਉਸ ਦੇ ਖੇਤਾਂ 'ਚ ਲਿਜਾਇਆ ਗਿਆ, ਜਿੱਥੇ ਹੁਣ ਉਸ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਪਾਠ ਤੇ ਕੀਰਤਨ ਕੀਤਾ ਜਾ ਰਿਹਾ ਹੈ। ਕੀਰਤਨ ਤੋਂ ਬਾਅਦ ਅਰਦਾਸ ਕੀਤੀ ਜਾਵੇਗੀ, ਜਿਸ ਮਗਰੋਂ ਝੋਟਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
24 ਦਿਨਾਂ ਤੋਂ ਫਰੀਜ਼ਰ 'ਚ ਪਈ ਝੋਟਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ 7 ਨਵੰਬਰ ਨੂੰ ਕਰਵਾਇਆ ਗਿਆ ਸੀ, ਜਿਸ ਮਗਰੋਂ ਅੱਜ ਉਸ ਦੇ ਜੱਦੀ ਪਿੰਡ 'ਚ ਦੁਪਹਿਰ 2 ਵਜੇ ਕੀਤਾ ਜਾਵੇਗਾ। ਪਰਵਿੰਦਰ ਝੋਟਾ ਦੀ ਅੰਤਿਮ ਯਾਤਰਾ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚੇ ਹਨ। ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ ਕਰਨ ਲਈ ਚਕੇਰੀਆਂ ਰੋਡ ਸਥਿਤ ਉਸ ਦੇ ਆਪਣੇ ਖੇਤ ਵਿਖੇ ਹੀ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਪਰਵਿੰਦਰ ਝੋਟਾ ਦੇ ਘਰ ਵੱਲ ਜਾਂਦੀ ਸੜਕ ਵੀ ਬਣਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਪਹੁੰਚ ਰਹੀਆਂ ਸੰਗਤਾਂ, ਵੇਖੋ ਤਸਵੀਰਾਂ
ਇਹ ਵੀ ਪੜ੍ਹੋ- ਅੱਜ ਐਤਵਾਰ ਦੇ ਬਾਵਜੂਦ ਖੁੱਲ੍ਹੇਗੀ ਸ਼ੇਅਰ ਮਾਰਕੀਟ ! ਜਾਣੋ ਕੀ ਹੈ 'ਮਹੂਰਤ ਟ੍ਰੇਡਿੰਗ' ਦੀ ਟਾਇਮਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਘਰ ਪਹੁੰਚਣ ਮਗਰੋਂ ਪਿਤਾ ਭੀਮ ਸਿੰਘ ਦਾ ਖ਼ਾਸ ਸੰਦੇਸ਼ (ਵੀਡੀਓ)
NEXT STORY