Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 10, 2026

    5:19:24 PM

  • girl deadbody is found at royal hotel

    ਲੁਧਿਆਣੇ ਦੀ ਕੁੜੀ ਨੂੰ ਜਲੰਧਰ ਦੇ ਮਸ਼ਹੂਰ ਹੋਟਲ 'ਚ...

  • bills for 3 private universities introduced in punjab assembly

    ਪੰਜਾਬ ਵਿਧਾਨ ਸਭਾ 'ਚ ਯੂਨੀਵਰਸਿਟੀਆਂ ਨੂੰ ਲੈ ਕੇ...

  • 2 big networks busted in punjab

    ਪੰਜਾਬ 'ਚ 2 ਵੱਡੇ ਨੈੱਟਵਰਕਾਂ ਦਾ ਪਰਦਾਫਾਸ਼, 7...

  • major terror attack plot foiled in punjab accused arrested with hand grenade

    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਪਾਰਵਤੀ

DHARM News Punjabi(ਧਰਮ)

ਪਾਰਵਤੀ

  • Updated: 23 Dec, 2014 05:19 AM
Dharm
article
  • Share
    • Facebook
    • Tumblr
    • Linkedin
    • Twitter
  • Comment

ਦੇਵੀ ਪਾਰਵਤੀ ਨੇ ਪਰਵਤਰਾਜ ਹਿਮਾਲਿਆ 'ਚ ਜਨਮ ਲਿਆ। ਪਾਰਵਤੀ ਦੇ ਦਿਵਯ ਗੁਣਾਂ ਕਾਰਨ ਹਿਮਾਲਿਆ ਦੀਆਂ ਪਹਾੜੀਆਂ ਅਤੇ ਘਾਟੀਆਂ ਸਾਰੀਆਂ ਫਲ, ਫੁੱਲਾਂ ਤੇ ਰਤਨਾਂ ਨਾਲ ਖੁਸ਼ਹਾਲ ਹੋ ਗਈਆਂ। ਇਕ ਵਾਰ ਹਿਮਾਲਿਆ 'ਤੇ ਨਾਰਦ ਮੁਨੀ ਦਾ ਆਉਣਾ ਹੋਇਆ। ਪਰਵਤਰਾਜ ਨੇ ਉਨ੍ਹਾਂ ਦਾ ਮਾਣ-ਸਨਮਾਨ ਕੀਤਾ ਅਤੇ ਆਪਣੀ ਕੰਨਿਆ ਦੀ ਕਿਸਮਤ ਬਾਰੇ ਪੁੱਛਿਆ। ਨਾਰਦ ਜੀ ਨੇ ਕਿਹਾ, ''ਪਰਵਤਰਾਜ! ਤੁਹਾਡੀ ਇਹ ਕੰਨਿਆ ਸਾਰੇ ਗੁਣਾਂ ਦਾ ਖਜ਼ਾਨਾ ਹੈ। ਉਹ ਸੁਭਾਅ ਤੋਂ ਹੀ ਸੁੰਦਰ ਤੇ ਸੁਸ਼ੀਲ ਹੈ। ਇਹ ਆਪਣੇ ਸਵਾਮੀ ਨੂੰ ਸਦਾ ਪਿਆਰੀ ਹੋਵੇਗੀ। ' ''ਤੁਹਾਡੀ ਇਹ ਕੰਨਿਆ ਸਾਰੇ ਸੰਸਾਰ 'ਚ ਪੂਜਣਯੋਗ ਹੋਵੇਗੀ, ਇਸ ਦੀ ਸੇਵਾ ਕਰਨ ਨਾਲ ਕੁਝ ਵੀ ਦੁਰਲੱਭ ਨਹੀਂ ਹੋਵੇਗਾ। ਇਸ ਦਾ ਨਾਂ ਯਾਦ ਕਰਕੇ ਔਰਤਾਂ ਸੰਸਾਰ 'ਚ ਪਤੀਵਰਤ ਧਰਮ ਦਾ ਪਾਲਣ ਕਰਨਗੀਆਂ।'' ''ਤੁਹਾਡੀ ਇਸ ਸੁਸ਼ੀਲ ਕੰਨਿਆ ਦਾ ਵਿਆਹ ਸ਼ੰਕਰ ਨਾਲ ਹੋਵੇਗਾ। ਸ਼ੰਕਰ ਜੀ ਨੂੰ ਪ੍ਰਾਪਤ ਕਰਨ ਲਈ ਇਸ ਨੂੰ ਤਪੱਸਿਆ ਕਰਨੀ ਪਵੇਗੀ। ਤਪੱਸਿਆ ਕੁਝ ਮੁਸ਼ਕਲ ਜ਼ਰੂਰ ਹੈ ਪਰ ਇਸ ਤੋਂ ਡਰਨ ਦੀ ਲੋੜ ਨਹੀਂ। ਭਗਵਾਨ ਸ਼ਿਵ ਤਪੱਸਿਆ ਤੋਂ ਜਲਦ ਹੀ ਖੁਸ਼ ਹੋ ਜਾਂਦੇ ਹਨ।'' ਨਾਰਦ ਜੀ ਸਾਰਿਆਂ ਨੂੰ ਆਸ਼ੀਰਵਾਦ ਦੇ ਕੇ ਉਥੋਂ ਚਲੇ ਗਏ। ਨਾਰਦ ਦੀ ਭਵਿੱਖਬਾਣੀ ਸੁਣ ਕੇ ਪਾਰਵਤੀ ਦੀ ਮਾਂ ਮੈਨਾ ਕੁਝ ਚਿੰਤਤ ਹੋ ਗਈ ਅਤੇ ਉਸ ਨੇ ਆਪਣੇ ਸਵਾਮੀ ਨੂੰ ਕਿਹਾ, ''ਹੇ ਨਾਥ! ਮੈਂ ਤਾਂ ਮੁਨੀ ਦੀ ਗੱਲ ਸਮਝ ਨਹੀਂ ਸਕੀ। ਕੰਨਿਆ ਦਾ ਯੋਗ ਘਰ, ਵਰ ਅਤੇ ਕੁੱਲ ਉੱਤਮ ਹੋਵੇ ਤਾਂ ਹੀ ਵਿਆਹ ਕਰਨਾ, ਨਹੀਂ ਤਾਂ ਕੰਨਿਆ ਦਾ ਕੁਆਰੀ ਰਹਿਣਾ ਹੀ ਠੀਕ ਹੈ। ਉਮਾ ਮੈਨੂੰ ਪ੍ਰਾਣਾਂ ਤੋਂ ਵੀ ਜ਼ਿਆਦਾ ਪਿਆਰੀ ਹੈ। ਮੈਂ ਉਸ ਦਾ ਵਿਆਹ ਇਕ ਸੰਨਿਆਸੀ ਨਾਲ ਨਹੀਂ ਕਰ ਸਕਦੀ।'' ਪਰ ਪਾਰਵਤੀ ਜੀ ਨੇ ਆਪਣੇ ਮਨ 'ਚ ਫੈਸਲਾ ਕਰ ਲਿਆ ਸੀ ਕਿ ਉਹ ਸ਼ਿਵ ਨੂੰ ਹੀ ਆਪਣਾ ਪਤੀ ਬਣਾਏਗੀ।
ਮਾਤਾ-ਪਿਤਾ ਦੀ ਆਗਿਆ ਸੁਣ ਕੇ ਪਾਰਵਤੀ ਜੰਗਲ 'ਚ ਜਾ ਕੇ ਤਪੱਸਿਆ ਕਰਨ ਲੱਗੀ। ਪਾਰਵਤੀ ਦਾ ਸਰੀਰ ਕਠੋਰ ਨਹੀਂ ਸੀ ਪਰ ਉਨ੍ਹਾਂ ਨੇ ਕਠੋਰ ਤਪੱਸਿਆ ਸ਼ੁਰੂ ਕਰ ਦਿੱਤੀ। ਸ਼ੁਰੂ 'ਚ ਉਹ ਫਲ-ਮੂਲ ਖਾ ਕੇ ਦਿਨ ਬਿਤਾਉਂਦੀ ਰਹੀ। ਬਾਅਦ 'ਚ ਉਸ ਨੇ ਇਸ ਨੂੰ ਵੀ ਛੱਡ ਦਿੱਤਾ।
ਪਾਰਵਤੀ ਦੀ ਕਠੋਰ ਤਪੱਸਿਆ ਨਾਲ ਆਕਾਸ਼ਵਾਣੀ ਹੋਈ, ''ਪਾਰਵਤੀ! ਹੁਣ ਤੈਨੂੰ ਤਪੱਸਿਆ ਕਰਨ ਦੀ ਲੋੜ ਨਹੀਂ ਹੈ। ਤੁਹਾਡੀ ਮਨੋਕਾਮਨਾ ਪੂਰੀ ਹੋਈ। ਤੁਹਾਨੂੰ ਭਗਵਾਨ ਸ਼ਿਵ ਵਰ ਦੇ ਰੂਪ 'ਚ ਮਿਲਣਗੇ।''
ਇੰਨੇ 'ਚ ਸਪਤਰਿਸ਼ੀਆਂ ਨੇ ਪਾਰਵਤੀ ਜੀ ਦੀ ਪ੍ਰੀਖਿਆ ਲੈਣੀ ਚਾਹੀ। ਉਹ ਪਾਰਵਤੀ ਜੀ ਕੋਲ ਆਏ।
ਰਿਸ਼ੀਗਣ ਨੇ ਪਾਰਵਤੀ ਜੀ ਕੋਲ ਆ ਕੇ ਪੁੱਛਿਆ, ''ਪਾਰਵਤੀ ਤੁਸੀਂ ਇਹ ਕਠੋਰ ਤਪੱਸਿਆ ਕਿਸ ਲਈ ਕਰ ਰਹੇ ਹੋ, ਕਿਸ ਦੀ ਪੂਜਾ ਕਰ ਰਹੇ ਹੋ ਅਤੇ ਕੀ ਚਾਹੁੰਦੇ ਹੋ? ਸਾਨੂੰ ਸਪੱਸ਼ਟ ਕਹੋ।'' ਪਾਰਵਤੀ ਨੇ ਸ਼ਰਮਾਉਂਦੇ ਹੋਏ ਕਿਹਾ, ''ਮੁਨੀਵਰ! ਮੈਂ ਸ਼ਿਵ ਜੀ ਨੂੰ ਆਪਣਾ ਪਤੀ ਬਣਾਉਣ ਲਈ ਇਹ ਤਪੱਸਿਆ ਕੀਤੀ। ਨਾਰਦ ਜੀ ਦੇ ਕਹਿਣ 'ਤੇ ਮੈਂ ਇਹ ਤਪੱਸਿਆ ਕੀਤੀ।''
ਪਾਰਵਤੀ ਦੀ ਗੱਲ ਸੁਣ ਕੇ ਰਿਸ਼ੀਗਣ ਹੱਸ ਪਏ। ਉਨ੍ਹਾਂ ਕਿਹਾ, ''ਪਰਵਤ ਦੀ ਬੇਟੀ ਹੋਣ ਕਾਰਨ ਤੁਹਾਡਾ ਨਾਂ ਪਾਰਵਤੀ ਹੈ। ਤੁਹਾਡਾ ਵਿਚਾਰ ਦ੍ਰਿੜ੍ਹ ਹੋਣਾ ਚਾਹੀਦੈ। ਨਾਰਦ ਜੀ ਦਾ ਉਪਦੇਸ਼ ਸੁਣ ਕੇ ਕਿਸ ਦਾ ਭਲਾ ਹੋਇਆ ਹੈ? ਨਾਰਦ ਜੀ ਨੇ ਦਕਸ਼ ਪੁੱਤਰਾਂ ਨੂੰ ਜਾ ਕੇ ਉਪਦੇਸ਼ ਦਿੱਤਾ। ਚਿਤਰਕੇਤੂ ਦਾ ਘਰ ਉਨ੍ਹਾਂ ਨੇ ਵਿਗਾੜਿਆ।''
ਰਿਸ਼ੀਆਂ ਨੇ ਅੱਗੇ ਕਿਹਾ, ''ਨਾਰਦ ਜੀ ਦੀ ਸਲਾਹ 'ਤੇ ਚੱਲਣ ਵਾਲੇ ਇਸਤਰੀ-ਪੁਰਸ਼ ਭਿਖਾਰੀ ਹੋ ਜਾਂਦੇ ਹਨ। ਤੁਸੀਂ ਬਹੁਤ ਭੋਲੇ ਹੋ ਜੋ ਉਨ੍ਹਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਕੇ ਅਜਿਹੇ ਪਤੀ ਦੀ ਕਾਮਨਾ ਕਰਨ ਲੱਗੇ ਜੋ ਉਦਾਸੀਨ, ਘਰਹੀਣ ਅਤੇ ਸੱਪਾਂ ਨੂੰ ਧਾਰਨ ਕਰਨ ਵਾਲੇ ਹਨ। ਅਜਿਹਾ ਵਰ ਤੁਹਾਨੂੰ ਕਿਹੜਾ ਸੁਖ ਦੇਵੇਗਾ? ਜ਼ਿੱਦ ਨੇ ਤੁਹਾਨੂੰ ਭਰਮ 'ਚ ਪਾ ਦਿੱਤਾ ਹੈ। ਸਤੀ ਨੇ ਸ਼ਿਵ ਜੀ ਨਾਲ ਵਿਆਹ ਕੀਤਾ। ਉਸ ਨੂੰ ਆਪਣੇ ਹੀ ਪਿਤਾ ਦੇ ਯੱਗ 'ਚ ਛਾਲ ਮਾਰ ਕੇ ਆਪਣੇ ਪ੍ਰਾਣ ਦੇਣੇ ਪਏ। ਆਪਣਾ ਭਲਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਵਰ ਦੇ ਰੂਪ 'ਚ ਪ੍ਰਾਪਤ ਕਰਨ ਦਾ ਵਿਚਾਰ ਛੱਡ ਦਿਓ। ਅਸੀਂ ਤੁਹਾਡਾ ਵਿਆਹ ਬੈਕੁੰਠ 'ਚ ਰਹਿਣ ਵਾਲੇ ਸ਼੍ਰੀਪਤੀ ਭਗਵਾਨ ਨਾਲ ਕਰਾ ਦੇਵਾਂਗੇ।''
ਰਿਸ਼ੀਆਂ ਤੋਂ ਇਹ ਸਭ ਸੁਣਨ ਤੋਂ ਬਾਅਦ ਪਾਰਵਤੀ ਜ਼ਰਾ ਵੀ ਘਬਰਾਈ ਨਹੀਂ। ਕਹਿਣ ਲੱਗੀ, ''ਤੁਸੀਂ ਲੋਕਾਂ ਨੇ ਜੋ ਕਿਹਾ ਉਹ ਸੱਚ ਹੈ, ਪਰ ਮੇਰੀ ਪ੍ਰਤਿੱਗਿਆ ਅਟੱਲ ਹੈ। ਮੈਂ ਸ਼ਿਵ ਜੀ ਤੋਂ ਇਲਾਵਾ ਕਿਸੇ ਦੂਜੇ ਨੂੰ ਆਪਣਾ ਪਤੀ ਨਹੀਂ ਬਣਾਵਾਂਗੀ।''
ਰਿਸ਼ੀਗਣ ਹਾਰ ਗਏ। ਉਹ ਪਾਰਵਤੀ ਨੂੰ ਮਨਾ ਨਹੀਂ ਸਕੇ। ਅੰਤ 'ਚ ਉਨ੍ਹਾਂ ਨੇ ਕਿਹਾ, ''ਜਗਤਮਾਤਾ ਭਵਾਨੀ। ਤੁਹਾਡੀ ਜੈ ਹੋ।''
ਰਿਸ਼ੀਗਣ ਉਥੋਂ ਚਲੇ ਗਏ। ਪਾਰਵਤੀ ਪਿਤਾ ਨਾਲ ਆਪਣੇ ਘਰ ਆ ਗਈ। ਉਸੇ ਸਮੇਂ ਦੀ ਗੱਲ ਹੈ।
ਤਾਰਕ ਨਾਂ ਦਾ ਇਕ ਮਹਾਬਲੀ ਦੈਂਤ ਸੀ। ਉੁਸ ਨੇ ਸਾਰੇ ਦੇਵਤਿਆਂ ਨੂੰ ਹਰਾ ਕੇ ਉਨ੍ਹਾਂ ਦੀ ਜਾਇਦਾਦ ਹੜੱਪ ਲਈ ਸੀ। ਦੇਵਤਾ ਉਸ ਨਾਲ ਯੁੱਧ ਕਰਨ ਦੀ ਹਿੰਮਤ ਨਹੀਂ ਰੱਖਦੇ ਸਨ।
ਸਾਰੇ ਦੇਵਤਾ ਦੁਖੀ ਮਨ ਨਾਲ ਬ੍ਰਹਮਾ ਜੀ ਕੋਲ ਪਹੁੰਚੇ। ਉਨ੍ਹਾਂ ਨੇ ਬ੍ਰਹਮਾ ਜੀ ਨੂੰ ਕਥਾ ਸੁਣਾਈ। ਬ੍ਰਹਮਾ ਜੀ ਨੇ ਕਿਹਾ, ''ਰਾਖਸ਼ਸ ਦਾ ਅੰਤ ਤਾਂ ਸ਼ਿਵ ਜੀ ਦੇ ਪੁੱਤਰ ਦੁਆਰਾ ਹੀ ਸੰਭਵ ਹੋ ਸਕੇਗਾ। ਇਸ ਲਈ ਸ਼ਿਵ ਜੀ ਦਾ ਪੁੱਤਰ ਹੋਣਾ ਜ਼ਰੂਰੀ ਹੈ।''
''ਪਰ ਇਸ ਸਭ ਤੋਂ ਪਹਿਲਾਂ ਕਾਮਦੇਵ ਨੂੰ ਸ਼ਿਵ ਜੀ ਕੋਲ ਭੇਜਣਾ ਜ਼ਰੂਰੀ ਹੈ। ਬਿਨਾਂ ਕਾਮਦੇਵ ਦੇ ਗਏ ਸ਼ਿਵ ਜੀ ਦਾ ਗ੍ਰਹਿਸਥ ਧਰਮ 'ਚ ਪ੍ਰਵੇਸ਼ ਕਰਨਾ ਅਸੰਭਵ ਹੈ।''
ਦੇਵਤਿਆਂ ਨੇ ਕਾਮਦੇਵ ਨੂੰ ਬੇਨਤੀ ਕੀਤੀ। ਕਾਮਦੇਵ ਨੇ ਸਾਰੀ ਗੱਲ ਸੁਣ ਕੇ ਕਿਹਾ, ''ਸ਼ਿਵ ਜੀ ਦੇ ਸਾਹਮਣੇ ਜਾਣ 'ਚ ਮੇਰੀ ਭਲਾਈ ਨਹੀਂ ਹੈ ਪਰ ਮੈਂ ਤੁਹਾਡੀ ਸਹਾਇਤਾ ਜ਼ਰੂਰ ਕਰਾਂਗਾ।'' ਜਿਥੇ ਸ਼ਿਵ ਜੀ ਧਿਆਨ 'ਚ ਬੈਠੇ ਸਨ, ਉਥੇ ਕਾਮਦੇਵ ਨੇ ਆ ਕੇ ਆਪਣੀ ਮਾਇਆ ਦਿਖਾਉਣੀ ਸ਼ੁਰੂ ਕੀਤੀ। ਦੇਵ, ਦੈਂਤ, ਮਨੁੱਖ, ਪਸ਼ੂ-ਪੰਛੀ ਸਾਰੇ ਕਾਮ ਦੇ ਅਧੀਨ ਹੋਣ ਲੱਗੇ। ਦਰੱਖਤ ਵੀ ਇਸ ਦੇ ਪ੍ਰਭਾਵ ਤੋਂ ਬਿਨਾਂ ਨਾ ਰਹਿ ਸਕੇ। ਦੋ ਘੜੀ ਤਕ ਸਾਰੇ ਬ੍ਰਹਿਮੰਡ 'ਚ ਕਾਮਦੇਵ ਦੀ ਮਾਇਆ ਫੈਲ ਗਈ। ਕਿਸੇ ਤਰ੍ਹਾਂ ਕਾਮਦੇਵ ਡਰਦੇ-ਡਰਦੇ ਸ਼ਿਵ ਜੀ ਦੇ ਸਾਹਮਣੇ ਪਹੁੰਚੇ। ਉਸ ਦੀ ਬਦਕਿਸਮਤੀ ਨਾਲ ਸ਼ਿਵ ਜੀ ਦਾ ਉਸ ਸਮੇਂ ਧਿਆਨ ਭੰਗ ਹੋਇਆ। ਉਨ੍ਹਾਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ। ਸਾਹਮਣੇ ਕਾਮਦੇਵ ਖੜ੍ਹਾ ਸੀ। ਸ਼ਿਵ ਜੀ ਦੀ ਨਜ਼ਰ ਉਸ 'ਤੇ ਪੈਂਦਿਆਂ ਹੀ ਉਹ ਭਸਮ ਹੋ ਗਿਆ।
ਕਾਮਦੇਵ ਦੀ ਪਤਨੀ ਨੇ ਜਦੋਂ ਸੁਣਿਆ ਕਿ ਉਸ ਦੇ ਪਤੀ ਨੂੰ ਸ਼ਿਵ ਜੀ ਨੇ ਆਪਣੀ ਦ੍ਰਿਸ਼ਟੀ ਨਾਲ ਭਸਮ ਕਰ ਦਿੱਤਾ ਹੈ ਤਾਂ ਉਹ ਰੋਂਦੀ-ਕੁਰਲਾਉਂਦੀ ਸ਼ਿਵ ਜੀ ਦੇ ਕੋਲ ਪਹੁੰਚੀ। ਸ਼ਿਵ ਜੀ ਦੀ ਪ੍ਰਾਰਥਨਾ ਕਰਦੇ ਹੋਏ ਉਹ ਦਇਆ ਦੀ ਭੀਖ ਮੰਗਣ ਲੱਗੀ। ਸ਼ਿਵ ਜੀ ਉਸ ਦੀ ਪ੍ਰਾਰਥਨਾ ਤੋਂ ਖੁਸ਼ ਹੋ ਕੇ ਬੋਲੇ, ''ਰਤਿ!! ਅੱਜ ਤੋਂ ਤੁਹਾਡੇ ਪਤੀ ਦਾ ਨਾਂ 'ਅਨੰਗ' ਹੋਵੇਗਾ। ਉਹ ਬਿਨਾਂ ਸਰੀਰ ਦੇ ਹੀ ਸਾਰਿਆਂ ਨੂੰ ਪ੍ਰਭਾਵਿਤ ਕਰੇਗਾ।'' ਦਵਾਪਰ ਯੁੱਗ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਪੁੱਤਰ ਪ੍ਰਦੁਮਣ ਦੇ ਰੂਪ 'ਚ ਤੁਹਾਨੂੰ ਦੁਬਾਰਾ ਪ੍ਰਾਪਤ ਹੋਵੇਗਾ।
ਸ਼ਿਵ ਜੀ ਆਪਣੀ ਦਿਵਯ ਦ੍ਰਿਸ਼ਟੀ ਨਾਲ ਦੇਵਤਿਆਂ ਦੇ ਇਸ ਆਯੋਜਨ ਦਾ ਰਾਜ਼ ਜਾਣ ਗਏ ਅਤੇ ਪਾਰਵਤੀ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਏ।
—ਵਿਵੇਕ ਮੋਹਨ
(ਰਾਜਾ ਪਾਕੇਟ ਬੁਕਸ ਦੁਆਰਾ ਪ੍ਰਕਾਸ਼ਿਤ 'ਦੇਵੀ-ਦੇਵਤਿਆਂ ਦੀਆਂ ਸਿੱਖਿਆਮਈ ਕਹਾਣੀਆਂ' ਤੋਂ ਧੰਨਵਾਦ ਸਹਿਤ)

  • ਦੇਵੀ ਪਾਰਵਤੀ
  • ਪਰਵਤਰਾਜ
  • ਹਿਮਾਲਿਆ
  • ਫਲ
  • ਫੁੱਲਾਂ
  • ਖੁਸ਼ਹਾਲ

ਵਿਆਖਿਆ ਸ੍ਰੀ ਜਪੁ ਜੀ ਸਾਹਿਬ

NEXT STORY

Stories You May Like

    • girl deadbody is found at royal hotel
      ਲੁਧਿਆਣੇ ਦੀ ਕੁੜੀ ਨੂੰ ਜਲੰਧਰ ਦੇ ਮਸ਼ਹੂਰ ਹੋਟਲ 'ਚ ਇਸ ਹਾਲ 'ਚ ਵੇਖ ਪੁਲਸ ਦੇ ਉੱਡੇ...
    • major terror attack plot foiled in punjab accused arrested with hand grenade
      ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
    • shots fired in jalandhar
      ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ
    • car falls 25 feet after breaking highway railing in goraya
      ਗੋਰਾਇਆ ਵਿਖੇ ਹਾਈਵੇਅ ਦੀ ਰੇਲਿੰਗ ਤੋੜਦੀ ਹੋਈ 25 ਫੁੱਟ ਤੋਂ ਹੇਠਾਂ ਡਿੱਗੀ ਕਾਰ
    • i20 car crashes into showroom  causing extensive damage in jalandhar
      ਜਲੰਧਰ ਵਿਖੇ ਸ਼ੋਅਰੂਮ 'ਚ ਜਾ ਵੜੀ ਆਈ-20 ਕਾਰ, ਹੋਇਆ ਵੱਡਾ ਨੁਕਸਾਨ
    • major incident in jalandhar bullets fired at house car windows smashed
      ਜਲੰਧਰ 'ਚ ਵੱਡੀ ਵਾਰਦਾਤ! ਘਰ 'ਤੇ ਚੱਲੀਆਂ ਗੋਲ਼ੀਆਂ, ਭੰਨੇ ਗੱਡੀ ਦੇ ਸ਼ੀਸ਼ੇ
    • discussions of alliances in punjab politics ahead of 2027 assembly elections
      2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
    • yellow alert in 3 districts of punjab
      ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
    Trending
    Ek Nazar
    iran us talks

    ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

    the marriage of a famous punjabi singer is about to break up

    ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ...

    drone attack on russia

    ਯੂਕਰੇਨੀ ਡਰੋਨ ਹਮਲੇ 'ਚ 12 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

    wildfire rages

    ਕੈਨੇਡੀਅਨ ਸੂਬੇ 'ਚ ਲੱਗ ਗਈ 'ਐਮਰਜੈਂਸੀ', ਪ੍ਰਧਾਨ ਮੰਤਰੀ ਨੇ ਲੋਕਾਂ ਲਈ...

    govinda breaks silence on wife sunita ahuja s extra marital affair allegations

    'ਇੰਨੇ ਪਿਆਰ ਨਾਲ ਗਾਲ੍ਹਾਂ ਕੱਢਦੀ ਹੈ...'; ਪਤਨੀ ਵੱਲੋਂ ਲਗਾਏ ਗਏ ਅਫੇਅਰ ਦੇ...

    ishaq dar statement

    ਪਾਕਿ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ਹੋਇਆ ਰੱਖਿਆ ਸਮਝੌਤਾ ਕਿਸੇ ਹੋਰ ਦੇਸ਼ ਦੇ...

    boat capsizes

    ਨਿਊਯਾਰਕ ਹਾਰਬਰ 'ਚ ਪਲਟੀ ਕਿਸ਼ਤੀ, ਔਰਤ ਅਤੇ ਉਸ ਦੇ ਜਵਾਕ ਦੀ ਮੌਤ

    jewish legacy

    ਪਾਕਿਸਤਾਨ 'ਚ ਅਲੋਪ ਹੋਈ ਯਹੂਦੀਆਂ ਦੀ ਪਛਾਣ

    maturity in children at the age of 10 12 has increased anxiety

    10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ...

    ar rahman  s son meets with an accident

    ਦਿੱਗਜ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਦੇ ਪੁੱਤਰ ਨਾਲ ਵਾਪਰਿਆ ਵੱਡਾ ਹਾਦਸਾ ! ਹਸਪਤਾਲ...

    veteran actor turned politician passes away

    ਅਦਾਕਾਰ ਤੋਂ ਸਿਆਸਤਦਾਨ ਬਣੇ ਦਿੱਗਜ ਐਕਟਰ ਦਾ ਦਿਹਾਂਤ, ਅਮਰੀਕਾ 'ਚ ਲਏ ਆਖ਼ਰੀ ਸਾਹ

    electricity will be off tomorrow

    ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

    gurdaspur youth returning home from lebanon

    ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

    mother  phone  daughter

    ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

    heavy rain 6 days punjab weather

    9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ...

    heavy rains expected on sunday

    ਐਤਵਾਰ ਨੂੰ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਈ ਚਿਤਾਵਨੀ

    a mountain of sorrow fell on the legendary player

    ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

    iminish us role in west asia

    ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • these 4 zodiac signs will have bright luck
        ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਭਲਕੇ ਬਣ ਰਿਹਾ ਹੈ ਦੁਰਲੱਭ ਮਹਾਸੰਯੋਗ,...
      • a misplaced knife in the kitchen can empty your pocket
        ਰਸੋਈ 'ਚ ਗਲਤ ਤਰੀਕੇ ਨਾਲ ਰੱਖਿਆ ਗਿਆ ਚਾਕੂ ਕਰ ਸਕਦੈ ਤੁਹਾਡੀ ਜੇਬ ਖਾਲੀ ! ਜਾਣੋ...
      • today the fortune of these 4 zodiac signs will shine
        ਅੱਜ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਕਾਰੋਬਾਰ 'ਚ ਹੋਵੇਗਾ ਵੱਡਾ ਲਾਭ ਤੇ...
      • kedar yog
        9 ਅਗਸਤ ਨੂੰ ਬਣੇਗਾ ਕੇਦਾਰ ਯੋਗ, ਚਮਕ ਜਾਵੇਗੀ ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀ ਕਿਸਮਤ
      • these things kept properly in the kitchen will make you rich
        ਰਸੋਈ 'ਚ ਸਹੀ ਢੰਗ ਨਾਲ ਰੱਖੀਆਂ ਇਹ ਚੀਜ਼ਾਂ ਕਰਨਗੀਆਂ ਤੁਹਾਨੂੰ ਮਾਲਾਮਾਲ ! ਜਾਣੋ...
      • the guru of the supreme will reveal the parts of the 3 zodiac signs
        ਉੱਚ ਦਾ ਗੁਰੂ ਖੋਲ੍ਹੇਗਾ 3 ਰਾਸ਼ੀਆਂ ਦੇ ਭਾਗ ! ਗੁਰੂ ਦੀ 'ਮਹਾ ਕਿਰਪਾ' ਨਾਲ...
      • these things kept on top of the fridge can make you poor
        ਫਰਿੱਜ ਦੇ ਉਪਰ ਰੱਖੀਆਂ ਇਹ ਚੀਜ਼ਾਂ ਕਰ ਸਕਦੀਆਂ ਨੇ ਤੁਹਾਨੂੰ ਕੰਗਾਲ ! ਅੱਜ ਹੀ...
      • today will be   silver   for these zodiac signs
        ਅੱਜ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ 'ਚਾਂਦੀ' ! ਬਣ ਰਿਹੈ ਦੁਰਲੱਭ ਸੰਯੋਗ, ਨੋਟਾਂ...
      • horoscope astrology
        ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ
      • kanwar yatra flowers rain
        ਕਾਂਵੜ ਯਾਤਰਾ ਦੌਰਾਨ ਕਾਂਵੜੀਆਂ 'ਤੇ ਹੈਲੀਕਾਪਟਰਾਂ ਰਾਹੀਂ ਹੋਵੇਗੀ ਫੁੱਲਾਂ ਦੀ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +