* ਮਾੜਾ ਚਿੰਤਨ ਅੱਗ ਵਿਚ ਖੇਡਣ ਵਾਂਗ ਹੈ।
* ਦੈਵੀ ਸ਼ਕਤੀਆਂ ਹਾਸਲ ਕਰਨ ਲਈ ਪਹਿਲੀ ਸ਼ਰਤ ਹੈ—ਸਾਧਕ ਦੀ ਪਾਤਰਤਾ ਤੇ ਪਵਿੱਤਰਤਾ।
* ਦੇਵ ਮਾਨਵ ਉਹ ਹਨ ਜੋ ਆਦਰਸ਼ਾਂ ਨੂੰ ਲਾਗੂ ਕਰਨ ਦੀ ਯੋਜਨਾ ਬਣਾਉਂਦੇ ਹਨ ਅਤੇ ਸਹੂਲਤਾਂ ਦੀ ਚਾਹਤ ਦਾ ਤਿਆਗ ਕਰ ਕੇ ਕੰਡਿਆਂ ਭਰੇ ਰਸਤੇ 'ਤੇ ਇਕੱਲੇ ਹੀ ਤੁਰ ਪੈਂਦੇ ਹਨ।
* ਦਰਿੱਦਰਤਾ ਪੈਸੇ ਦੀ ਕਮੀ ਦਾ ਨਹੀਂ, ਸਗੋਂ ਮਨੁੱਖ ਦੇ ਆਲਸ ਦਾ ਨਾਂ ਹੈ।
* ਧੋਖੇਬਾਜ਼ੀ ਪਹਿਲੇ ਦਰਜੇ ਦੀ ਕਾਇਰਤਾ ਦਾ ਹੀ ਨਾਂ ਹੈ।
* ਯੋਗਾ ਦੀ ਉਪਾਸਨਾ ਕਰੋ ਅਤੇ ਆਤਮ ਚਿੰਤਨ ਕਰੋ।
* ਦਯਾ ਦਾ ਦਾਨ ਲੜਖੜਾਉਂਦੇ ਪੈਰਾਂ ਨੂੰ ਨਵੀਂ ਸ਼ਕਤੀ ਦੇਣਾ, ਨਿਰਾਸ਼ਾ ਭਰੇ ਦਿਲ ਵਿਚ ਨਵੀਂ ਪ੍ਰੇਰਣਾ ਪਾਉਣਾ, ਡਿੱਗੇ ਹੋਏ ਨੂੰ ਉੱਠਣ ਦੀ ਤਾਕਤ ਦੇਣਾ ਅਤੇ ਹਨੇਰੇ ਵਿਚ ਭਟਕੇ ਹੋਏ ਨੂੰ ਰੌਸ਼ਨੀ ਦੇਣਾ ਹੈ।
* ਦ੍ਰਿੜ੍ਹਤਾ ਹੋਵੇ, ਜ਼ਿੱਦ ਨਹੀਂ। ਬਹਾਦਰੀ ਹੋਵੇ, ਜਲਦਬਾਜ਼ੀ ਨਹੀਂ। ਦਯਾ ਹੋਵੇ, ਕਮਜ਼ੋਰੀ ਨਹੀਂ।
* ਨਜ਼ਰੀਏ ਦੀ ਸ੍ਰੇਸ਼ਠਤਾ ਹੀ ਅਸਲ ਵਿਚ ਮਨੁੱਖੀ ਜੀਵਨ ਦੀ ਸ੍ਰੇਸ਼ਠਤਾ ਹੈ।
* ਦ੍ਰਿੜ੍ਹ ਆਤਮ ਵਿਸ਼ਵਾਸ ਹੀ ਸਫਲਤਾ ਦੀ ਇਕੋ-ਇਕ ਕੁੰਜੀ ਹੈ।
ਦਾਨ ਦੀ ਆਦਤ ਦੀਵੇ ਵਾਂਗ ਹੋਣੀ ਚਾਹੀਦੀ ਹੈ
NEXT STORY