* ਸਾਰਿਆਂ ਦੀ ਸੁਣੋ ਪਰ ਕਰੋ ਉਹ ਜਿਸ ਦੇ ਲਈ ਤੁਹਾਡੀ ਹਿੰਮਤ ਤੇ ਸੰਜਮ ਸਮਰਥਨ ਦੇਵੇ। ਦੂਜਿਆਂ ਲਈ ਪਾਪ ਦੀ ਗੱਲ ਸੋਚਣ ਤੋਂ ਪਹਿਲਾਂ ਖੁਦ ਨੂੰ ਹੀ ਪਾਪ ਦਾ ਭਾਗੀਦਾਰ ਬਣਨਾ ਪੈਂਦਾ ਹੈ।
* ਮਾੜੇ ਕੰਮਾਂ ਦੇ ਵਧ ਜਾਣ 'ਤੇ ਸੱਚਾਈ ਬੇਅਸਰ ਹੋ ਜਾਂਦੀ ਹੈ। ਨਤੀਜੇ ਵਜੋਂ ਉਹ ਰਾਹਤ ਦੇ ਬਦਲੇ ਪ੍ਰਤੀਕਰਮ ਦੇਣਾ ਸ਼ੁਰੂ ਕਰ ਦਿੰਦੀ ਹੈ।
* ਮਾੜੇ ਕੰਮ ਆਪਣੇ-ਆਪ ਵਿਚ ਹੀ ਸਰਾਪ ਹਨ ਜੋ ਕਰਤਾ ਨੂੰ ਭਸਮ ਕੀਤੇ ਬਿਨਾਂ ਨਹੀਂ ਰਹਿੰਦੇ।
* ਸਜ਼ਾ ਦੇਣ ਦੀ ਸ਼ਕਤੀ ਹੋਣ 'ਤੇ ਵੀ ਸਜ਼ਾ ਨਾ ਦੇਣੀ ਸੱਚੀ ਮੁਆਫੀ ਹੈ।
* ਦੁੱਖ ਦੇਣ ਵਾਲੇ ਅਤੇ ਦਿਲ ਨੂੰ ਸਾੜਨ ਵਾਲੇ ਬਹੁਤ ਸਾਰੇ ਪੁੱਤਰਾਂ ਦਾ ਕੀ ਫਾਇਦਾ? ਕੁਲ ਨੂੰ ਸਹਾਰਾ ਦੇਣ ਵਾਲਾ ਇਕੋ ਪੁੱਤਰ ਹੀ ਸ੍ਰੇਸ਼ਠ ਹੁੰਦਾ ਹੈ।
* ਦੁੱਖ ਦਾ ਮੂਲ ਪਾਪ ਹੈ। ਪਾਪ ਦਾ ਨਤੀਜਾ ਹੈ—ਪਤਨ, ਦੁੱਖ, ਕਸ਼ਟ ਤੇ ਕਲੇਸ਼।
* ਦਿਨ ਵਿਚ ਅਧੂਰੀ ਰਹੀ ਇੱਛਾ ਨੂੰ ਵਿਅਕਤੀ ਰਾਤ ਵੇਲੇ ਸੁਪਨੇ ਦੇ ਰੂਪ ਵਿਚ ਦੇਖਦਾ ਹੈ। ਇਸ ਲਈ ਜਿੰਨਾ ਮਨ ਅਸ਼ਾਂਤ ਹੋਵੇਗਾ, ਓਨੇ ਹੀ ਜ਼ਿਆਦਾ ਸੁਪਨੇ ਆਉਂਦੇ ਹਨ।
* ਪ੍ਰੇਰਣਾ 2 ਤਰ੍ਹਾਂ ਦੀ ਹੁੰਦੀ ਹੈ—ਇਕ ਬਾਹਰਲੀ ਤੇ ਦੂਜੀ ਅੰਤਰ ਪ੍ਰੇਰਣਾ। ਅੰਤਰ ਪ੍ਰੇਰਣਾ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਉਹ ਖੁਦ ਦੀ ਨਿਰਮਾਤਾ ਹੁੰਦੀ ਹੈ।
* 2 ਚੀਜ਼ਾਂ ਯਾਦ ਰੱਖਣ ਯੋਗ ਹਨ—ਇਕ ਜ਼ਿੰਮੇਵਾਰੀ ਅਤੇ ਦੂਜਾ ਮੌਤ।
* ਦਾਨ ਦੀ ਆਦਤ ਦੀਵੇ ਵਾਂਗ ਹੋਣੀ ਚਾਹੀਦੀ ਹੈ ਜੋ ਨੇੜਿਓਂ ਰੌਸ਼ਨੀ ਦਿੰਦੀ ਹੈ।
* ਦਰਿੱਦਰਤਾ ਕੋਈ ਦੈਵੀ ਪ੍ਰਕੋਪ ਨਹੀਂ, ਉਸ ਨੂੰ ਆਲਸ, ਫਜ਼ੂਲਖਰਚੀ ਤੇ ਮਾੜੇ ਗੁਣਾਂ ਦੇ ਇਕੱਠੇ ਹੋਣ ਦਾ ਫਲ ਹੀ ਸਮਝਣਾ ਚਾਹੀਦਾ ਹੈ।
* ਦਿਲ ਖੋਲ੍ਹ ਕੇ ਹੱਸਣਾ ਅਤੇ ਮੁਸਕਰਾਉਂਦੇ ਰਹਿਣਾ ਮਨ ਨੂੰ ਪ੍ਰਫੁੱਲਿਤ ਰੱਖਣ ਦੀ ਚੰਗੀ ਦਵਾਈ ਹੈ।
ਸੰਸਾਰ ਚੱਕਰ ਤੋਂ ਮੁਕਤ ਹੋਣ ਦਾ ਉਪਾਅ ਸਿਰਫ ਵਿਚਾਰ
NEXT STORY