ਨਵੀਂ ਦਿੱਲੀ- ਦੁਬਈ ਵਿਚ ਰਹਿ ਰਹੇ ਇਕ ਭਾਰਤੀ ਜੋੜੇ ਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਧੱਕਾ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਦਾ ਨਵ-ਜੰਮਿਆ ਬੱਚਾ ਇਲਾਜ ਦੇ ਦੌਰਾਨ ਹੀ ਚੱਲ ਵਸਿਆ ਅਤੇ ਹਸਪਤਾਲ ਨੇ ਉਨ੍ਹਾਂ ਨੂੰ 18500 ਦਰਾਮ (ਲਗਭਗ 32 ਲੱਖ ਰੁਪਏ) ਦਾ ਬਿੱਲ ਬਣਾ ਦਿੱਤਾ। ਹੁਣ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਕਿ ਇਹ ਭਾਰੀ-ਭਰਕਮ ਬਿੱਲ ਕਿਵੇਂ ਚੁਕਾਇਆ ਜਾਵੇ। ਇਹ ਕਹਾਣੀ ਦੁਬਈ ਵਿਚ ਰਹਿਣ ਵਾਲੇ ਭਾਰਤੀ ਪੰਕਜ ਸ਼ਿੰਦੇ ਅਤੇ ਉਨ੍ਹਾਂ ਦੀ ਪਤਨੀ ਸੰਗੀਤਾ ਦੀ ਹੈ। 26 ਨਵੰਬਰ 2014 ਨੂੰ ਇਕ ਬੱਚਾ ਸਮੇਂ ਤੋਂ ਪਹਿਲਾਂ ਪੈਦਾ ਹੋਇਆ। ਸੰਗੀਤਾ ਉਥੋਂ ਦੇ ਲਤੀਫਾ ਹਸਪਤਾਲ ਵਿਚ ਦਾਖਲ ਕੀਤੀ ਗਈ ਸੀ। 48 ਦਿਨ ਇਲਾਜ ਕਰਨ ਦੇ ਬਾਅਦ ਵੀ ਬੱਚਾ ਨਹੀਂ ਬਚ ਸਕਿਆ।
ਦੋ ਮਹੀਨਿਆਂ ਬਾਅਦ ਹੀ ਖਤਮ ਹੋਇਆ ਸੱਤ ਜਨਮਾਂ ਦਾ ਰਿਸ਼ਤਾ
NEXT STORY