ਸਿਡਨੀ— ਭਾਰਤ ਤੇ ਆਸਟ੍ਰੇਲੀਆ ਵਿਚਕਾਰ ਅੱਜ ਇਥੇ ਸੰਪੰਨ ਹੋਈ ਚਾਰ ਟੈਸਟ ਮੈਚਾਂ ਦੀ ਸੀਰੀਜ਼ ਗੇਂਦਬਾਜ਼ਾਂ ਲਈ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਰਹੀ, ਜਿਸ 'ਚ 5870 ਦੌੜਾਂ ਬਣੀਆਂ, ਜੋ ਚਾਰ ਟੈਸਟ ਮੈਚਾਂ ਦੀ ਸੀਰੀਜ਼ 'ਚ ਹੁਣ ਤਕ ਦੀਆਂ ਸਭ ਤੋਂ ਜ਼ਿਆਦਾ ਦੌੜਾਂ ਹਨ। ਇਸ ਸੀਰੀਜ਼ ਦੌਰਾਨ ਆਸਟ੍ਰੇਲੀਆ ਨੇ 3113 ਦੌੜਾਂ ਬਣਾਈਆਂ ਅਤੇ ਇਹ ਪਹਿਲਾ ਮੌਕਾ ਹੈ, ਜਦੋਂ ਚਾਰ ਟੈਸਟਾਂ ਦੀ ਸੀਰੀਜ਼ ਦੌਰਾਨ ਕੋਈ ਟੀਮ 3000 ਹਜ਼ਾਰ ਜਾਂ ਇਸ ਤੋਂ ਜ਼ਿਆਦਾ ਦੌੜਾਂ ਬਣਾਉਣ 'ਚ ਸਫਲ ਰਹੀ।
ਇਸ ਤੋਂ ਪਹਿਲਾਂ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਨਾਂ ਸੀ, ਜਿਸ ਨੇ 2003-04 'ਚ ਵੈਸਟਇੰਡੀਜ਼ ਖਿਲਾਫ 2962 ਦੌੜਾਂ ਬਣਾਈਆਂ ਸਨ। ਭਾਰਤ ਤੇ ਆਸਟ੍ਰੇਲੀਆ ਵਿਚਕਾਰ ਇਸ ਸੀਰੀਜ਼ ਦੌਰਾਨ 25 ਵਾਰ ਟੈਸਟ ਪਾਰੀ ਦੇ ਦੌਰਾਨ ਗੇਂਦਬਾਜ਼ਾਂ ਨੇ 100 ਜਾਂ ਇਸ ਤੋਂ ਜ਼ਿਆਦਾ ਦੌੜਾਂ ਦਿੱਤੀਆਂ, ਜੋ ਇਕ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਗੇਂਦਬਾਜ਼ਾਂ ਨੇ 1924-25 'ਚ ਆਸਟ੍ਰੇਲੀਆ 'ਚ ਹੀ ਇੰਗਲੈਂਡ ਤੇ ਆਸਟ੍ਰੇਲੀਆ ਵਿਚਕਾਰ ਹੋਈ ਸੀਰੀਜ਼ ਦੌਰਾਨ 23 ਵਾਰ ਪਾਰੀ 'ਚ 100 ਜਾਂ ਇਸ ਤੋਂ ਜ਼ਿਆਦਾ ਦੌੜਾਂ ਖਰਚ ਕੀਤੀਆਂ ਸਨ। ਇਕ ਬੱਲੇਬਾਜ਼ ਲਈ ਹਾਲਾਂਕਿ ਇਹ ਸੀਰੀਜ਼ ਬੇਹੱਦ ਨਿਰਾਸ਼ਾਜਨਕ ਰਹੀ। ਅੱਜ ਇਥੇ ਆਖਰੀ ਟੈਸਟ ਦੇ ਨਾਲ ਆਪਣਾ ਇਕਲੌਤਾ ਮੈਚ ਖੇਡਣ ਵਾਲਾ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ ਦੋਵਾਂ ਪਾਰੀਆਂ 'ਚ ਖਾਤਾ ਖੋਲ੍ਹਣ 'ਚ ਵੀ ਨਾਕਾਮ ਰਿਹਾ। ਉਹ ਆਪਣੀਆਂ ਪਿਛਲੀਆਂ ਤਿੰਨ ਪਾਰੀਆਂ 'ਚ ਖਾਤਾ ਖੋਲ੍ਹਣ 'ਚ ਨਾਕਾਮ ਰਿਹਾ ਅਤੇ ਇਸ ਤਰ੍ਹਾਂ ਉਸ ਨੇ 0 'ਤੇ ਆਊਟ ਹੋਣ ਦੀ ਹੈਟ੍ਰਿਕ ਬਣਾਈ। ਉਹ ਆਪਣੀਆਂ ਪਿਛਲੀਆਂ 7 ਪਾਰੀਆਂ 'ਚ 5 ਵਾਰ ਆਪਣਾ ਖਾਤਾ ਖੋਲ੍ਹਣ 'ਚ ਅਸਫਲ ਰਿਹਾ।
ਟੀਮ ਦੀ ਕਪਤਾਨੀ ਅਤੇ ਖਿਤਾਬ ਤੋਂ ਖੁਸ਼ ਹਾਂ : ਸਮਿਥ
NEXT STORY