ਸਿਡਨੀ- ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੈਨ ਆਫ ਦਿ ਸੀਰੀਜ਼ ਅਤੇ ਮੈਨ ਆਫ ਦਿ ਮੈਚ ਬਣੇ ਆਸਟ੍ਰੇਲੀਆ ਦੇ ਨੌਜਵਾਨ ਕਪਤਾਨ ਸਟੀਵਨ ਸਮਿੱਥ ਨੇ ਸ਼ਨੀਵਾਰ ਨੂੰਆਖਰੀ ਟੈਸਟ ਡਰਾਅ ਰਹਿਣ ਦੇ ਬਾਅਦ ਕਿਹਾ ਕਿ ਟੀਮ ਦੀ ਕਪਤਾਨੀ ਅਤੇ ਖਿਤਾਬ ਜਿੱਤਣ ਤੋਂ ਬਹੁਤ ਕੁਸ਼ ਹੈ। ਮਾਈਕਲ ਕਲਾਰਕ ਦੇ ਜ਼ਖਮੀ ਹੋਣ ਤੋਂ ਬਾਅਦ ਕਪਤਾਨ ਬਣਾਏ ਗਏ 25 ਸਾਲਾ ਸਮਿਥ ਨੇ ਕਿਹਾ, '' ਮੇਰੇ ਲਈ ਇਹ ਸ਼ਾਨਦਾਰ ਸੀਰੀਜ਼ ਰਹੀ। ਸਾਡੇ ਲਈ ਇਹ ਸਭ ਤੋਂ ਅਹਿਮ ਗੱਲ ਹੈ ਕਿ ਅਸੀਂ ਖਿਤਾਬ ਆਪਣੇ ਨਾਂ ਕੀਤਾ। ਆਸਟ੍ਰੇਲੀਆ ਨੇ 2-02 ਨਾਲ ਬਾਰਡਰ-ਗਾਵਸਕਰ ਟਰਾਫੀ ਜਿੱਤੀ। ਹਾਲਾਕਿ ਸੀਰੀਜ਼ ਦੇ 2 ਮੈਚ ਡ੍ਰਾ ਰਹੇ।'' ਸਮਿਥ ਨੇ ਕਿਹਾ ਕਿ , '' ਸਾਡੇ ਲਈ ਇਹ ਕਾਫੀ ਮੁਸ਼ਕਿਲ ਦਿਨ ਰਿਹਾ। ਅਸੀਂ ਪਿਚ ਤੋਂ ਜਿਸ ਤਰਾਂ ਦੀ ਉਛਾਲ ਦੀਉਮੀਦ ਕਰ ਰਹੇ ਸੀ, ਉਹ ਸਾਨੂੰ ਇਥੇ ਦੇਖਣ ਨੂੰ ਨਹੀਂ ਮਿਲੀ। ਅਸੀਂ ਕਈ ਮੌਕਿਆਂ 'ਤੇ ਕੈਟ ਛੱਡੇ ਅਤੇ ਉਸ ਨਾਲ ਵੀ ਸਾਨੂੰ ਨੁਕਸਾਨ ਹੋਇਆ।'' ਹਾਲਾਂਕਿ ਸਮਿਥ ਨੇ ਟੀਮ ਇੰਡੀਆ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ। ਉਸਨੇ ਕਹਾ ਕਿ, ''ਮੈਂ ਟੀਮ ਇੰਡੀਆ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦੇਣਾ ਚਾਹੁੰਦਾ ਹਾਂ। ਉਨਾਂ ਨੇ ਮੈਚ ਦੇ ਆਖਰੀ ਦਿਨ ਜਿਸ ਤਰਾਂ ਖੇਡ ਖੇਜੀ ਉਸ ਲਈ ਉਹ ਵਧਾਈ ਦੇ ਪਾਤਰ ਹਨ। ਪਰ ਅਸੀਂ ਇਸ ਸੀਰੀਜ਼ ਦਾ ਪੂਰਾ ਮਜ਼ਾ ਲਿਆ। ''
ਜਿਸ ਦੀ ਉਮੀਦ ਸੀ ਜਵਾਨ ਖਿਡਾਰੀਆਂ ਨੇ ਉਹੀ ਕੀਤਾ: ਕੋਹਲੀ
NEXT STORY