ਮੁੰਬਈ- ਅਰਜੁਨ ਕਪੂਰ ਤੇ ਸੋਨਾਕਸ਼ੀ ਸਿਨ੍ਹਾ ਸਟਾਰਰ ਮੂਵੀ ਤੇਵਰ ਬਾਕਸ ਆਫਿਸ 'ਤੇ ਆ ਚੁੱਕੀ ਹੈ। ਰਿਲੀਜ਼ ਤੋਂ ਪਹਿਲਾਂ ਫਿਲਮ ਦੀ ਵੀਰਵਾਰ ਨੂੰ ਖਾਸ ਸਕ੍ਰੀਨਿੰਗ ਰੱਖੀ ਗਈ। ਇਹ ਫਿਲਮ ਦੀ ਦੂਜੀ ਸਕ੍ਰੀਨਿੰਗ ਸੀ, ਜਿਸ 'ਚ ਬੀ-ਟਾਊਨ ਦੇ ਕਈ ਸੈਲੇਬ੍ਰਿਟੀ ਸ਼ਾਮਲ ਹੋਏ। ਸਕ੍ਰੀਨਿੰਗ 'ਚ ਸ਼ਾਹਰੁਖ ਖਾਨ ਤੇ ਗੌਰੀ ਖਾਨ ਦੀ ਬੇਟੀ ਸੁਹਾਨਾ ਵੀ ਸ਼ਾਮਲ ਹੋਈ। ਸੁਹਾਨਾ ਆਪਣੀਆਂ ਕੁਝ ਸਹੇਲੀਆਂ ਨਾਲ ਇਥੇ ਪਹੁੰਚੀ ਸੀ।
ਤੇਵਰ ਦਾ ਡਾਇਰੈਕਸ਼ਨ ਅਮਿਤ ਸ਼ਰਮਾ ਨੇ ਕੀਤਾ ਹੈ, ਉਥੇ ਬੋਨੀ ਕਪੂਰ ਤੇ ਸੰਜੇ ਕਪੂਰ ਪ੍ਰੋਡਿਊਸਰ ਹਨ। ਫਿਲਮ 'ਚ ਮਨੋਜ ਵਾਜਪਾਈ ਨੇ ਵਿਲੇਨ ਦੀ ਭੂਮਿਕਾ ਨਿਭਾਈ ਹੈ। ਤੇਵਰ ਤੇਲਗੂ ਫਿਲਮ ਓਕਾਡੂ ਦਾ ਰੀਮੇਕ ਹੈ।
ਰਿਐਲਿਟੀ ਸਟਾਰ ਨੇ ਕਿਹਾ 'ਚਾਹ ਕੇ ਵੀ ਗਰਭਵਤੀ ਨਹੀਂ ਹੋ ਰਹੀ' (ਦੇਖੋ ਤਸਵੀਰਾਂ)
NEXT STORY