ਮੁੰਬਈ- 'ਬਿੱਗ ਬੌਸ ਓਟੀਟੀ 3' ਦੀ ਸਨਾ ਸੁਲਤਾਨ ਨੇ ਚੁੱਪਚਾਪ ਵਿਆਹ ਕਰ ਲਿਆ ਹੈ। ਅਦਾਕਾਰਾ ਨੇ ਖੁਦ ਨਿਰਾਹ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।

ਸਨਾ ਨੇ ਇਨ੍ਹਾਂ ਤਸਵੀਰਾਂ 'ਚ ਆਪਣੇ ਪਤੀ ਦਾ ਚਿਹਰਾ ਛੁਪਾਇਆ ਹੋਇਆ ਹੈ। ਸਨਾ ਸੁਲਤਾਨ ਦਾ ਵਿਆਹ ਮੁਹੰਮਦ ਵਾਜਿਦ ਖਾਨ ਨਾਲ ਹੋਇਆ ਹੈ।

ਅਦਾਕਾਰਾ ਦਾ ਨਿਕਾਹ ਮੁਸਲਿਮ ਧਰਮ ਦੇ ਪਵਿੱਤਰ ਸਥਾਨ ਮਦੀਨਾ 'ਚ ਹੋਇਆ। ਸਨਾ ਦੇ ਪ੍ਰਸ਼ੰਸਕ ਉਸ ਦੇ ਨਿਕਾਹ ਤੋਂ ਹੈਰਾਨ ਹਨ ਕਿਉਂਕਿ ਅਦਾਕਾਰਾ ਨੇ ਅਚਾਨਕ ਇਸ ਦੀ ਜਾਣਕਾਰੀ ਤਸਵੀਰਾਂ ਪੋਸਟ ਕਰਕੇ ਦਿੱਤੀ ਹੈ।

ਅਦਾਕਾਰਾ ਨੇ ਨਿਕਾਹ ਦੀਆਂ ਤਸਵੀਰਾਂ ਕੀਤੀਆਂ ਪੋਸਟ
ਸਨਾ ਸੁਲਤਾਨ ਦੁਆਰਾ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਤਸਵੀਰਾਂ 'ਚ ਅਦਾਕਾਰਾ ਰਿਵਾਇਤੀ ਚਿੱਟੇ ਰੰਗ ਦਾ ਸ਼ਰਾਰਾ ਪਹਿਨੀ ਹੋਈ ਨਜ਼ਰ ਆ ਰਹੀ ਹੈ। ਸਨਾ ਨੇ ਕੰਟਰਾਸਟ ਚੂੜੀਆਂ ਪਹਿਨੀਆਂ ਹੋਈਆਂ ਹਨ।

ਲਾੜੀ ਦੇ ਪਹਿਰਾਵੇ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਜਦੋਂ ਤੋਂ ਅਦਾਕਾਰਾ ਨੇ ਇਹ ਤਸਵੀਰਾਂ ਪੋਸਟ ਕੀਤੀਆਂ ਹਨ, ਉਸ ਦੇ ਪ੍ਰਸ਼ੰਸਕ ਉਸ ਨੂੰ ਵਧਾਈਆਂ ਦੇ ਰਹੇ ਹਨ। ਸਿਤਾਰਿਆਂ ਤੋਂ ਲੈ ਕੇ ਪ੍ਰਸ਼ੰਸਕ ਅਤੇ ਉਨ੍ਹਾਂ ਦੇ ਜਾਣਕਾਰਾਂ ਤੱਕ ਸਨਾ ਦੀ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰ ਰਹੇ ਹਨ।

ਮਦੀਨਾ 'ਚ ਹੋਇਆ ਨਿਕਾਹ
ਸਨਾ ਸੁਲਤਾਨ ਨੇ ਇੰਸਟਾਗ੍ਰਾਮ 'ਤੇ ਆਪਣੇ ਨਿਕਾਹ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਕੈਪਸ਼ਨ 'ਚ ਲਿਖਿਆ, ''ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਸਭ ਤੋਂ ਪਵਿੱਤਰ ਸਥਾਨ ਮਦੀਨਾ 'ਚ ਨਿਕਾਹ ਕਰਨ ਦਾ ਸੁਭਾਗ ਮਿਲਿਆ ਹੈ।

ਵਾਜਿਦ ਜੀ, ਦੋਸਤ ਬਣਨ ਤੋਂ ਸਾਥੀ ਬਣਨ ਤੱਕ ਦਾ ਸਾਡਾ ਸਫ਼ਰ ਪਿਆਰ, ਸਬਰ ਅਤੇ ਭਰੋਸੇ ਦਾ ਪ੍ਰਮਾਣ ਰਿਹਾ ਹੈ।”

ਇਸ ਅਭਿਨੇਤਰੀ ਨੂੰ 'ਪਨੌਤੀ' ਮੰਨਣ ਲੱਗੇ ਸਨ ਲੋਕ, ਕਈ ਫਿਲਮਾਂ 'ਚੋਂ ਰਾਤੋਂ-ਰਾਤ ਕੱਢੀ ਗਈ ਬਾਹਰ
NEXT STORY