ਚੀਨ- ਕੀ ਤੁਸੀਂ ਕਦੇ ਸੁਣਿਆ ਹੈ ਕਿ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਵੇਚ ਕੇ ਵੀ ਪੈਸੇ ਕਮਾਏ ਜਾਂਦੇ ਹਨ। ਅਜਿਹੀ ਹੀ ਤਸਕਰੀ ਦਾ ਇਕ ਵੱਡਾ ਬਾਜ਼ਾਰ ਚੀਨ 'ਚ ਕੰਮ ਕਰਦਾ ਹੈ? ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਪੁਲਸ ਨੇ ਸ਼ੈਨਡਾਂਗ ਸੂਬੇ 'ਚ ਇਕ ਅਜਿਹੀ ਹੀ ਬੇਬੀ ਫੈਕਟਰੀ ਦਾ ਭਾਂਡਾ ਫੋੜਿਆ ਹੈ ਜਿਥੇ ਔਰਤਾਂ ਬੱਚਿਆਂ ਨੂੰ ਪੈਦਾ ਕਰਦੀਆਂ ਸਨ। ਇਹ ਔਰਤਾਂ ਪੈਸਿਆਂ ਦੇ ਬਦਲੇ ਇਸ ਫੈਕਟਰੀ 'ਚ ਬੱਚਿਆਂ ਨੂੰ ਪੈਦਾ ਕਰਦੀਆਂ ਹਨ ਅਤੇ ਤਸਕਰੀਆਂ ਨੂੰ ਵੇਚਦੀਆਂ ਹਨ। ਔਰਤਾਂ ਏਡਜ਼ ਨਾਲ ਪੀੜਤ ਹੋਣ ਕਰਕੇ ਬੱਚੇ ਵੀ ਇੰਨਫੈਕਸ਼ਨ ਨਾਲ ਪੈਦਾ ਹੁੰਦੇ ਹਨ। ਤਸਕਰ ਇਨ੍ਹਾਂ ਨੂੰ ਖਰੀਦਣ ਤੋਂ ਬਾਅਦ ਜੋੜਿਆਂ ਨੂੰ ਵੇਚਦੇ ਹਨ ਜੋ ਬੱਚਿਆਂ ਨੂੰ ਗੋਦ ਲੈਂਦੇ ਹਨ। ਉਹ ਉਨ੍ਹਾਂ ਤਸਕਰਾਂ ਨੂੰ ਪੈਸੇ ਵੀ ਦਿੰਦੇ ਹਨ।
ਪੁਲਸ ਨੇ ਜਦੋਂ ਇਸ ਫੈਕਟਰੀ 'ਤੇ ਛਾਪਾ ਮਾਰਿਆ ਤਾਂ ਉਨ੍ਹਾਂ ਨੂੰ ਉਥੋਂ 37 ਬੱਚੇ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੂੰ 103 ਹੋਰ ਲੋਕ ਮਿਲੇ ਜਿਹੜੇ ਬੱਚੇ ਪੈਦਾ ਕਰਨ ਨੂੰ ਲੈ ਕੇ, ਉਨ੍ਹਾਂ ਨੂੰ ਖਰੀਦਣ ਅਤੇ ਪੈਦਾ ਕਰਵਾਉਣ ਲਈ ਰੱਖੇ ਗਏ ਹਨ। ਜਿਹੜੇ ਬੱਚੇ ਮਿਲੇ ਉਹ ਕਮਜ਼ੋਰ ਅਤੇ ਬੀਮਾਰ ਹਨ। ਪੁਲਸ ਨੇ ਇਸ ਬੇਬੀ ਫੈਕਟਰੀ ਤੋਂ ਜਿੰਨੇ ਵੀ ਬੱਚੇ ਕੱਢੇ ਹਨ। ਸਾਰੇ ਹੀ ਗੰਦੇ ਵਾਤਾਵਰਨ 'ਚੋਂ ਮਿਲੇ ਹਨ। ਉਨ੍ਹਾਂ ਦੇ ਖਾਣ-ਪੀਣ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ ਹੈ। ਜਾਂਚ ਤੋਂ ਬਾਅਦ ਪਤਾ ਲਗਾਇਆ ਗਿਆ ਹੈ ਕਿ ਬੱਚਿਆਂ ਨੂੰ ਝੂਠਾ ਅਤੇ ਬਚਿਆ ਖਾਣਾ ਖਵਾਇਆ ਜਾਂਦਾ ਸੀ। ਇਸ ਪੂਰੇ ਮਾਮਲੇ 'ਤੇ ਮਨੀਸਟਰੀ ਆਫ ਪਬਲਿਕ ਸਿਕਊਰਟੀ ਅਤੇ ਐਂਟੀ ਟ੍ਰੈਫੀਕਿੰਗ ਦੇ ਡਾਇਰੈਕਟਰ ਚੇਨ ਸ਼ਿਗੁ ਨੇ ਕਿਹਾ ਕਿ ਬੇਬੀ ਫੈਕਟਰੀ ਆਪਣੇ ਆਪ 'ਚ ਨਵੇਂ ਤਰ੍ਹਾਂ ਦੀ ਤਸਕਰੀ ਦਾ ਮਾਮਲਾ ਹੈ। ਕਾਨੂੰਨ ਮੁਤਾਬਕ ਜੇਕਰ ਕੋਈ ਵਿਅਕਤੀ ਤਿੰਨ ਵਾਰ ਤੋਂ ਜ਼ਿਆਦਾ ਇਸ ਮਾਮਲੇ 'ਚ ਫੜਿਆ ਗਿਆ ਤਾਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇਗੀ।
ਓਬਾਮਾ ਨੇ 2 ਭਾਰਤੀ ਅਮਰੀਕੀਆਂ ਨੂੰ ਪ੍ਰਮੁੱਖ ਅਹੁਦਿਆਂ 'ਤੇ ਨਾਮਜ਼ਦ ਕੀਤਾ
NEXT STORY