ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਪ੍ਰਮੁੱਖ ਅਹੁਦਿਆਂ ਲਈ ਨਾਮਜ਼ਦ ਕੀਤਾ ਹੈ। ਵ੍ਹਾਈਟ ਹਾਊਸ ਵਲੋਂ ਜਾਰੀ ਬਿਆਨ ਅਨੁਸਾਰ ਜੋਨੋਦੇਵ ਓਸੇਓਲਾ ਚੌਧਰੀ ਨੂੰ ਨੈਸ਼ਨਲ ਇੰਡੀਅਨ ਗੇਮਿੰਗ ਕਮਿਸ਼ਨ (ਐੱਨ. ਆਈ. ਜੀ. ਸੀ.) ਦੇ ਪ੍ਰਮੁੱਖ ਅਹੁਦੇ 'ਤੇ ਨਾਮਜ਼ਦ ਕੀਤਾ ਗਿਆ ਹੈ। ਐੱਨ. ਆਈ. ਜੀ. ਸੀ. ਇਕੋ-ਇਕ ਸੰਘੀ ਏਜੰਸੀ ਹੈ ਜੋ ਜੂਏ ਦੀ ਖੇਡ ਨੂੰ ਰੈਗੂਲੇਟ ਕਰਦੀ ਹੈ। ਭਾਰਤੀ ਮੂਲ ਦੇ ਇਕ ਹੋਰ ਅਮਰੀਕੀ ਡੇਵਿਨ ਜੇ ਪਾਰਿਕ ਨੂੰ ਓਵਰਸੀਜ਼ ਪ੍ਰਾਈਵੇਟ ਇਨਵੈਸਟਮੈਂਟ ਕਾਰਪੋਰੇਸ਼ਨ (ਓ. ਪੀ. ਆਈ. ਸੀ.) ਦੇ ਬੋਰਡ ਆਫ ਡਾਇਰੈਕਟਰਜ਼ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਓ. ਪੀ. ਆਈ. ਸੀ. ਅਮਰੀਕੀ ਸਰਕਾਰ ਦੀ ਵਿਕਾਸ ਸੰਬੰਧੀ ਵਿੱਤੀ ਸੰਸਥਾ ਹੈ।
ਕੀੜਿਆਂ ਤੋਂ ਸਿੱਖਣਗੇ ਪੁਲਾੜ ਯਾਤਰੀ ਸਿਹਤਮੰਦ ਰਹਿਣ ਦਾ ਨੁਸਖਾ
NEXT STORY