ਰੋਮ—ਰੋਮ ਦੇ ਫਿਊਮਿਸਿਨੋ ਹਵਾਈ ਅੱਡੇ 'ਚੇ ਇਕ ਮੁਸਾਫਰ ਨੇ ਕੈਪਟਨ ਨੂੰ ਆਪਣੇ ਸਾਮਾਨ ਵਿਚ ਬੰਬ ਹੋਣ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਵਿਯਨਾ ਜਾਣ ਵਾਲੇ ਇਕ ਜਹਾਜ਼ ਨੂੰ ਖਾਲੀ ਕਰਵਾ ਲਿਆ ਗਿਆ।
ਜਾਣਕਾਰੀ ਮੁਤਾਬਕ ਇਕ ਮੁਸਾਫਰਾਂ ਨੇ ਕੈਪਟਨ ਨੂੰ ਦੱਸਿਆ ਕਿ ਉਸ ਦੇ ਸਾਮਾਨ ਵਿਚ ਵਿਸਫੋਟਕ ਹੈ, ਜਿਸ ਤੋਂ ਬਾਅਦ ਆਸਟ੍ਰੇਲੀਆ ਏਅਰ ਲਾਈਨ ਫਲਾਈ ਨਿੱਕੀ ਵੱਲੋਂ ਸੰਚਾਲਿਤ ਵਿਅਨਾ ਦੇ ਜਹਾਜ਼ ਨੂੰ ਤੁਰੰਤ ਹਵਾਈ ਅੱਡੇ ਦੇ ਬਾਹਰੀ ਖੇਤਰ ਵਿਚ ਲਿਆਂਦਾ ਗਿਆ ਅਤੇ ਮੁਸਾਫਰਾਂ ਤੋਂ ਬਾਹਰ ਕੱਢਿਆ ਗਿਆ। ਜਹਾਜ਼ ਦੀ ਤਲਾਸ਼ੀ ਲੈਣ ਤੋਂ ਬਾਅਦ ਅਧਿਕਾਰੀਆਂ ਨੂੰ ਜਹਾਜ਼ ਵਿਚ ਕੁਝ ਨਹੀਂ ਮਿਲਿਆ।
ਘਟਨਾ ਤੋਂ ਬਾਅਦ ਝੂਠੀ ਅਫਵਾਹ ਉਡਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਸਲੋਵੇਨੀਆ ਦਾ ਰਹਿਣ ਵਾਲਾ ਹੈ। ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ। ਇਸ ਘਟਨਾ ਤੋਂ ਬਾਅਦ ਰੋਮ ਦੇ ਮੁੱਖ ਹਵਾਈ ਅੱਡੇ ਫਿਊਮਿਸਿਨੋ 'ਤੇ ਦਹਿਸ਼ਤ ਦਾ ਮਾਹੌਲ ਹੈ। ਇਸ ਕਾਰਨ ਕਰੀਬ ਅੱਧੇ ਘੰਟੇ ਤੱਕ ਆਵਾਜਾਈ ਪ੍ਰਭਾਵਿਤ ਰਹੀ।
ਇਟਲੀ ਦੇ ਰਾਸ਼ਟਰਪਤੀ ਨੇ ਦਿੱਤਾ ਅਸਤੀਫਾ
NEXT STORY