ਵਾਸ਼ਿੰਗਟਨ— ਅਮਰੀਕਾ ਵਿਚ ਇਕ ਧਮਕੀ ਤੋਂ ਬਾਅਦ ਖਲਬਲੀ ਦਾ ਮਾਹੌਲ ਹੈ। ਇਹ ਧਮਕੀ ਅਮਰੀਕਨ ਆਰਮੀ ਨੂੰ ਦਿੱਤੀ ਗਈ ਹੈ। ਇਸ ਧਮਕੀ ਤੋਂ ਬਾਅਦ ਫੌਜੀਆਂ ਦੇ ਪਰਿਵਾਰ ਦਹਿਸ਼ਤ ਵਿਚ ਹਨ। ਖਬਰਾਂ ਦੀ ਮੰਨੀਏ ਤਾਂ ਇਸ ਧਮਕੀ ਨੇ ਫੌਜੀਆਂ ਦੇ ਘਰਵਾਲਿਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਇਹ ਧਮਕੀ ਦਿੱਤੀ ਹੈ ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨੇ।
ਆਈ. ਐੱਸ. ਆਈ. ਐੱਸ. ਨੇ ਲਿਖਿਆ ਹੈ ਕਿ 'ਅਮਰੀਕੀ ਫੌਜੀਓਂ ਪਿੱਛੇ ਮੁੜ ਕੇ ਦੇਖੋ। ਅਸੀਂ ਆ ਰਹੇ ਹਾਂ, ਤੁਸੀਂ ਸਾਨੂੰ ਰੋਕ ਨਹੀਂ ਸਕਦੇ। ਅਸੀਂ ਤੁਹਾਡੇ ਬਾਰੇ, ਤੁਹਾਡੇ ਪਰਿਵਾਰ ਬਾਰੇ ਸਭ ਕੁਝ ਜਾਣਦੇ ਹਾਂ, ਸਾਡੀ ਤੁਹਾਡੇ 'ਤੇ ਪੂਰੀ ਨਜ਼ਰ ਹੈ। '
ਆਈ. ਐੱਸ. ਆਈ. ਐੱਸ. ਨੇ ਇਹ ਧਮਕੀ ਅਮਰੀਕਨ ਆਰਮੀ ਦੇ ਸੈਂਟਰਲ ਕਮਾਂਡ ਦਾ ਟਵਿੱਟਰ ਅਕਾਊਂਟ ਹੈਕ ਕਰਕੇ ਦਿੱਤੀ ਹੈ। ਅਮਰੀਕੀ ਫੌਜ ਦੇ ਟਵਿੱਟਰ ਅਕਾਊਂਟ 'ਤੇ ਇਸ ਤਰ੍ਹਾਂ ਦੀ ਧਮਕੀ ਦੇਖ ਕੇ ਅਮਰੀਕੀ ਫੌਜੀਆਂ ਦੇ ਪਰਿਵਾਰ ਦਹਿਸ਼ਤ ਵਿਚ ਹਨ। ਹਾਲਾਂਕਿ ਇਸ ਘਟਨਾ ਤੋਂ ਬਾਅਦ ਅਮਰੀਕੀ ਫੌਜ ਨੇ ਭਰੋਸਾ ਦਿਵਾਇਆ ਹੈ ਕਿ ਟਵਿੱਟਰ ਅਕਾਊਂਟ ਹੈਕ ਹੋਣਾ ਕੋਈ ਖਤਰੇ ਦੀ ਗੱਲ ਨਹੀਂ ਹੈ।
ਹੁਣ ਅਮਰੀਕਾ ਨੇ ਕੀਤੀ ਪਾਕਿ ਦੀ ਸ਼ਲਾਘਾ!
NEXT STORY