ਵਾਸ਼ਿੰਗਟਨ- ਭਾਰਤ ਨੂੰ 'ਦਿਲਚਸਪ ਸਥਾਨ' ਅਤੇ ਇਛਾਵਾਂ ਦੀ ਧਰਤੀ ਦੱਸਦੇ ਹੋਏ ਸੰਚਾਰ ਅਤੇ ਸੂਚਨਾ ਤਕਨੀਕੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਮਰੀਕੀ ਕਾਰੋਬਾਰੀਆਂ ਤੋਂ ਦੇਸ਼ ਦੇ ਮੇਕ ਇਨ ਇੰਡੀਆ ਜਿਹੇ ਬੇਹੱਦ ਮਹੱਤਵਪੂਰਨ ਪ੍ਰੋਗਰਾਮਾਂ 'ਚ ਨਿਵੇਸ਼ ਦੀ ਅਪੀਲ ਕੀਤੀ।
ਪ੍ਰਸਾਦ ਨੇ ਇੱਛਾਵਾਂ ਦੀ ਧਰਤੀ ਦੇ ਰੂਪ ਵਿਚ ਭਾਰਤ ਦੀ ਵਿਆਖਿਆ ਕਰਦੇ ਹੋਏ ਅਮਰੀਕੀ ਕਾਰੋਬਾਰੀਆਂ ਤੋਂ ਦੇਸ਼ ਦੀ ਤਸਵੀਰ ਬਦਲਣ ਵਾਲੇ ਡਿਜੀਟਲ ਇੰਡੀਆ ਅਤੇ ਮੇਕ ਇਨ ਇੰਡੀਆ ਜਿਹੇ ਮਹੱਤਵਪੂਰਨ ਪ੍ਰੋਗਰਾਮਾਂ 'ਚ ਵੱਡਾ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ।
ਪ੍ਰਸਾਦ ਨੇ ਸ਼ੁੱਕਵਾਰ ਨੂੰ ਅਮਰੀਕੀ ਕਾਰਪੋਰੇਟ ਲੀਡਰਸ਼ਿਪ ਸੰਮੇਲਨ 'ਡਿਜੀਟਲ ਇੰਡੀਆ ਰਾਉਂਡਟੇਬਲ' ਦੇ ਇਕ ਵੀਡੀਓ ਸੰਦੇਸ਼ 'ਚ ਕਿਹਾ ਕਿ ਇਸ ਤਰ੍ਹਾਂ ਦੀਆਂ ਮਹੱਤਵਪੂਰਨ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਤਕਨੀਕ ਦਾ ਇਸਤੇਮਾਲ ਇਕ ਅਸਰਦਰ ਔਜ਼ਾਰ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਦੀ ਹਾਂ ਪੱਖੀ ਊਰਜਾ ਫਿਰ ਤੋਂ ਆਪਣੀਆਂ ਮੰਜ਼ਲਾਂ ਨੂੰ ਛੁਹਣ ਦਾ ਇੰਤਜ਼ਾਰ ਕਰ ਰਹੀ ਹੈ। ਮੋਦੀ ਦੀ ਦੂਰਦਰਸ਼ੀ ਅਗਵਾਈ ਵਿਚ ਭਾਰਤ ਆਪਣੇ ਸੁਪਨੇ ਸਾਕਾਰ ਕਰਨਾ ਚਾਹੁੰਦਾ ਹੈ।
ਡਿਜੀਟਲ ਇੰਡੀਆ ਅਤੇ ਮੇਕ ਇਨ ਇੰਡੀਆ ਪ੍ਰੋਗਰਾਮਾਂ ਦੇ ਸਬੰਧ ਵਿਚ ਵਿਸਥਾਰ ਨਾਲ ਦੱਸਦੇ ਹੋਏ ਪ੍ਰਸਾਦ ਨੇ ਕਿਹਾ ਕਿ ਇਸ ਸਮੇਂ ਭਾਰਤ ਦੁਨੀਆ ਦਾ ਸਭ ਤੋਂ ਦਿਲਚਸਪ ਸਥਾਨ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਅਤੇ ਵਪਾਰ ਦੀਆਂ ਬੇਹੱਦ ਸੰਭਾਵਨਾਵਾਂ ਦੇ ਨਾਲ ਇੱਥੇ ਨਿਵੇਸ਼ ਦੀ ਅਪਾਰ ਸੰਭਾਵਨਾਵਾਂ ਹਨ। ਪ੍ਰਸਾਦ ਨੇ ਦੱਸਿਆ ਕਿ ਨਰਿੰਦਰ ਮੋਦੀ ਦੀ 2018 ਤੱਕ 62 ਕਰੋੜ ਤੋਂ ਵੱਧ ਲੋਕਾਂ ਨੂੰ ਇੰਟਰਨੈੱਟ ਨਾਲ ਜੋੜਨ ਦੀ ਮੁਹਿੰਮ ਹੈ।
ਲੇਨੋਵੋ ਨੇ ਭਾਰਤ 'ਚ ਲਾਂਚ ਕੀਤਾ ਸਸਤਾ 4ਜੀ ਸਮਾਰਟਫੋਨ
NEXT STORY