ਨਵੀਂ ਦਿੱਲੀ- ਚੀਨ ਦੀ ਕੰਪਿਊਟਰ ਅਤੇ ਮੋਬਾਈਲ ਕੰਪਨੀ ਲੇਨੋਵੋ ਨੇ ਭਾਰਤ 'ਚ ਆਪਣਾ ਸਸਤਾ 4ਜੀ ਸਮਾਰਟਫੋਨ ਏ6000 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਦੀ ਕੀਮਤ 6999 ਰੁਪਏ ਰੱਖੀ ਹੈ। ਕੰਪਨੀ ਨੇ ਇਹ ਫੋਨ ਹਾਲ ਹੀ 'ਚ ਲਾਸ ਵੇਗਾਸ 'ਚ ਸੀ.ਈ.ਐਸ. ਸ਼ੋਅ 'ਚ ਪੇਸ਼ ਕੀਤਾ ਸੀ।
ਇਹ ਫੋਨ 5 ਇੰਚ ਦੀ ਸਕਰੀਨ ਵਾਲਾ ਹੈ ਅਤੇ ਇਹ 1.2 ਗੀਗਾਹਾਰਟਜ਼ ਕਵਾਡ ਕੋਰ ਕਵਾਲਕਾਮ ਸਨੈਪਡਰੈਗਨ 410 ਪ੍ਰੋਸੈਸਰ ਨਾਲ ਲੈਸ ਹੈ। ਇਹ ਐਂਡਰਾਇਡ 4.4 ਕਿਟਕੈਟ 'ਤੇ ਆਧਾਰਿਤ ਹੈ। ਇਸ ਫੋਨ 'ਚ 1 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਮੈਮੋਰੀ, 8 ਮੈਗਾਪਿਕਸਲ ਦਾ ਰਿਅਰ ਆਟੋ ਫੋਕਸ ਕੈਮਰਾ, 2 ਮੈਗਾਪਿਕਸਲ ਦਾ ਫਰੰਟ ਕੈਮਰਾ, 2300 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਆਨਲਾਈਨ ਸਾਈਟ ਫਲਿਪਕਾਰਟ ਜ਼ਰੀਏ ਵੇਚਿਆ ਜਾਵੇਗਾ।
ਇਸ ਦੇ ਲਈ ਰਜਿਟ੍ਰੇਸ਼ਨ 16 ਜਨਵਰੀ ਸ਼ਾਮ 6 ਵਜੇ ਤੋਂ ਸ਼ੁਰੂ ਹੋ ਕੇ 27 ਜਨਰਵੀ ਸ਼ਾਮ 6 ਜਨਵਰੀ ਤਕ ਹੋਵੇਗੀ। ਰਜਿਸਟਰਡ ਯੂਜ਼ਰਸ ਦੇ ਲਈ 28 ਜਨਰਵੀ ਨੂੰ ਦੁਪਹਿਰ 2 ਵਜੇ ਤੋਂ ਇਸ ਫੋਨ ਦੀ ਵਿਕਰੀ ਸ਼ੁਰੂ ਹੋਵੇਗੀ।
ਸੱਚੀ! ਹੁਣ Landline 'ਤੇ ਵੀ ਚੱਲੇਗੀ ਫੇਸਬੁੱਕ ਤੇ ਵਟਸਐਪ
NEXT STORY