ਨਵੀਂ ਦਿੱਲੀ- ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਨੇ ਸੰਸਾਰਕ ਤੇਲ ਦੀਆਂ ਕੀਮਤਾਂ 'ਚ 55 ਫੀਸਦੀ ਦੀ ਗਿਰਾਵਟ ਦਾ 'ਪੂਰਾ ਲਾਭ' ਲੋਕਾਂ ਤੱਕ ਨਹੀਂ ਪਹੁੰਚਾਉਣ ਅਤੇ ਪੈਟਰੋਲ 'ਤੇ ਟੈਕਸ ਵਧਾਉਣ ਆਪਣਾ ਖਜ਼ਾਨਾ ਭਰਨ ਦੇ ਲਈ ਸਰਕਾਰ ਦੀ ਸ਼ਨੀਵਾਰ ਨੂੰ ਆਲੋਚਨਾ ਕੀਤੀ ਹੈ।
ਈਂਧਨ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਨੂੰ ਲੈ ਕੇ ਸਰਕਾਰ ਦੇ ਨਜ਼ਰੀਏ ਨੂੰ 'ਪਖੰਡਪੂਰਨ' ਕਰਾਰ ਦਿੰਦੇ ਹੋਏ ਪੋਲਿਤਬਿਊਰੋ ਨੇ ਕਿਹਾ ਕਿ ਜੇਕਰ ਕੀਮਤਾਂ ਦਾ ਕੰਟਰੋਲ ਬਾਜ਼ਾਰ 'ਤੇ ਛੱਡ ਦਿੱਤਾ ਜਾਵੇ ਤਾਂ ਬਾਜ਼ਾਰ 'ਚ ਕੀਮਤਾਂ ਘੱਟ ਰਹੀਆਂ ਹਨ ਤਾਂ ਲੋਕਾਂ ਨੂੰ ਇਸ ਦੇ ਪੂਰੇ ਲਾਭ ਤੋਂ ਵਾਂਝਿਆਂ ਕਿਉਂ ਰੱਖਿਆ ਗਿਆ ਹੈ।
ਪਾਰਟੀ ਨੇ ਕਿਹਾ ਕਿ ਪਿਛਲੇ ਸਾਲ ਨਵੰਬਰ ਤੋਂ ਪੈਟਰੋਲ ਅਤੇ ਡੀਜ਼ਲ 'ਤੇ ਚਾਰ ਵਾਰ ਐਕਸਾਈਜ਼ ਡਿਊਟੀ ਵਧਾਈ ਜਾ ਚੁੱਕੀ ਹੈ ਜਿਸ ਨਾਲ ਸਰਕਾਰ ਨੂੰ 20,000 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੋਵੇਗਾ।
ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ 'ਚ 55 ਫੀਸਦੀ ਦੀ ਗਿਰਾਵਟ ਦਾ ਫਾਇਦਾ ਲੋਕਾਂ ਨੂੰ ਦੇਣ ਦੀ ਬਜਾਏ ਸਰਕਾਰ ਆਪਣਾ ਖਜ਼ਾਨਾ ਭਰਨ ਦੇ ਲਈ ਸਥਿਤੀ ਦਾ ਨਜਾਇਜ਼ ਫਾਇਦਾ ਉਠਾ ਰਹੀ ਹੈ। ਪਾਰਟੀ ਨੇ ਆਪਣੀਆਂ ਇਕਾਈਆਂ ਤੋਂ ਇਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਨੂੰ ਕਿਹਾ ਹੈ।
ਜਾਪਾਨ ਦੇਵੇਗਾ 2620 ਕਰੋੜ ਦਾ ਕਰਜ਼ਾ
NEXT STORY