ਨਵੀਂ ਦਿੱਲੀ- ਆਰਥਿਕ ਵਾਧੇ ਦਾ ਇਕ ਸੰਸਾਰਕ 'ਅੱਡਾ' ਬਣਾਉਣ 'ਚ ਭਾਰਤ ਦੀ ਦਿਲ ਖੋਲ੍ਹ ਕੇ ਮਦਦ ਕਰਨ ਦਾ ਵਾਅਦਾ ਕਰਦੇ ਹੋਏ ਜਾਪਾਨ ਨੇ ਸਾਰਕ ਦੇਸ਼ਾਂ ਵਿਚਾਲੇ ਇਕ ਊਰਜਾ ਨੈਟਵਰਕ ਬਣਾਉਣ ਦਾ ਅੱਜ ਪ੍ਰਸਤਾਵ ਕੀਤਾ ਤਾਂ ਜੋ ਇਸ ਖੇਤਰ 'ਚ ਵਪਾਰ ਅਤੇ ਨਿਵੇਸ਼ ਦੀਆਂ ਅਛੂਤੀਆਂ ਸੰਭਾਵਨਾਵਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।
ਭਾਰਤ ਦੇ ਨਾਲ ਜਾਪਾਨ ਦੇ ਸਬੰਧਾਂ ਨੂੰ ਖਾਸ ਦੱਸਦੇ ਹੋਏ ਜਾਪਾਨ ਦੇ ਵਿਦੇਸ਼ ਮੰਤਰੀ ਫੁਮੀਓ ਕਿਸ਼ਿਦਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਨਾਲ ਭਾਰਤ-ਪ੍ਰਸ਼ਾਂਤ ਖੇਤਰ ਗਲੋਬਲ ਖੁਸ਼ਹਾਲੀ ਦਾ ਇਕ ਸ਼ਕਤੀ ਸਰੋਤ ਬਣ ਸਕਦਾ ਹੈ। ਉਨ੍ਹਾਂ ਦੱਖਣੀ ਚੀਨ ਸਾਗਰ 'ਚ ਵਿਵਾਦਾਂ ਸਬੰਧੀ ਚੀਨ 'ਤੇ ਅਪ੍ਰਤੱਖ ਟਿੱਪਣੀ ਵੀ ਕੀਤੀ। ਉਨ੍ਹਾਂ ਇਸ ਸਬੰਧੀ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਏਬੇ ਵਲੋਂ ਰੱਖੇ ਗਏ 'ਸਮੁੰਦਰ ਸਬੰਧੀ ਕਾਨੂੰਨ ਦੇ ਤਿੰਨ ਸਿਧਾਂਤਾ' ਦਾ ਜ਼ਿਕਰ ਕੀਤਾ ਜਿਸ 'ਚ ਕਿਸੇ ਤਰ੍ਹਾਂ ਦੇ ਦਾਅਵੇ ਲਈ ਬਲ ਜਾਂ ਧੌਂਸ ਦੀ ਵਰਤੋਂ ਤੋਂ ਵਰਜਿਆ ਗਿਆ ਹੈ।
ਅਰੁਣਾਚਲ ਪ੍ਰਦੇਸ਼ ਦੀ ਸਥਿੱਤੀ ਨੂੰ ਲੈ ਕੇ ਚੀਨ ਦੇ ਰੁਝਾਨ 'ਤੇ ਉਨ੍ਹਾਂ ਕਿਹਾ ਕਿ ਜਦੋਂਕਿ ਉਨ੍ਹਾਂ ਦੀ ਸਰਕਾਰ ਪੂਰਬ-ਉੱਤਰ ਵਿਚ ਸੰਪਰਕ ਸਹੂਲਤਾਂ 'ਚ ਸੁਧਾਰ ਦੇਖਣਾ ਚਾਹੁੰਦੀ ਹੈ ਪਰ ਉਸ ਸੂਬੇ ਨੂੰ ਕਿਸੇ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦੀ ਯੋਜਨਾ ਨਹੀਂ ਹੈ।
ਮਾਕਪਾ ਨੇ ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾਉਣ ਦੀ ਕੀਤੀ ਆਲੋਚਨਾ
NEXT STORY