ਨਵੀਂ ਦਿੱਲੀ- ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਹੱਤਿਆ ਦੀ ਗੁੱਥੀ ਉਲਝਦੀ ਜਾ ਰਹੀ ਹੈ। ਇਹ ਸਭ ਉਸ ਫੋਨਕਾਲ ਕਾਰਨ ਹੈ ਜੋ ਥਰੂਰ ਦੇ ਕੋਚੀ ਤੋਂ ਦਿੱਲੀ ਆਉਂਦੇ ਸਮੇਂ ਹੋਈ ਲੜਾਈ ਦੌਰਾਨ ਕੀਤੀ ਗਈ ਸੀ। ਦੋਵਾਂ ਵਿਚਾਲੇ ਇਹ ਲੜਾਈ ਏਅਰ ਇੰਡੀਆ ਦੇ ਜਹਾਜ਼ ਦੇ ਕਰੂ ਮੈਂਬਰ ਦੇ ਸਾਹਮਣੇ ਹੋਈ ਸੀ।
ਫੋਨਕਾਲ ਦੇ ਮਾਮਲੇ ਬਾਰੇ ਸੁਨੰਦਾ-ਥਰੂਰ ਦੇ ਇਕ ਦੋਸਤ ਨੇ ਐੱਸ. ਆਈ. ਟੀ. ਦੇ ਸਾਹਮਣੇ ਗੱਲ ਮੰਨੀ ਹੈ। ਦਰਅਸਲ ਦੋਵਾਂ ਵਿਚਾਲੇ ਜਦੋਂ ਲੜਾਈ ਹੋ ਰਹੀ ਸੀ ਤਾਂ ਉਸ ਦੇ ਦੋਸਤ ਨੇ ਕਿਸੇ ਡਾਕਟਰ ਨੂੰ ਫੋਨ ਕੀਤਾ ਸੀ। ਉਸ ਨੇ ਪੁਲਸ ਨੂੰ ਇਹ ਗੱਲ ਪਹਿਲਾਂ ਨਹੀਂ ਦੱਸੀ ਸੀ। ਐੱਸ. ਆਈ. ਟੀ. ਦੇ ਸਾਹਮਣੇ ਫੋਨਕਾਲ ਦੀ ਗੱਲ ਸਾਹਮਣੇ ਆਉਂਦਿਆਂ ਹੀ ਮਾਮਲਾ ਉਲਝ ਗਿਆ ਹੈ। ਇਸ ਮਾਮਲੇ 'ਚ ਹੁਣ ਐੱਸ. ਆਈ. ਟੀ. ਏਅਰ ਇੰਡੀਆ ਦੇ ਉਸ ਕਰੂ ਮੈਂਬਰ ਕੋਲੋਂ ਪੁੱਛਗਿਛ ਕਰੇਗੀ ਜਿਸ ਦੇ ਸਾਹਮਣੇ ਸੁਨੰਦਾ-ਥਰੂਰ ਵਿਚਾਲੇ ਲੜਾਈ ਹੋਈ ਸੀ। ਐੱਸ. ਆਈ. ਟੀ. ਦੋਵਾਂ ਵਿਚਾਲੇ ਹੋਈ ਲੜਾਈ ਦਾ ਕਾਰਨ ਜਾਨਣਾ ਚਾਹੁੰਦੀ ਹੈ। ਇਸੇ ਦਰਮਿਆਨ ਐੱਸ. ਆਈ. ਟੀ. ਇਸ ਪੂਰੇ ਮਾਮਲੇ ਨੂੰ ਲੈ ਕੇ ਸ਼ਸ਼ੀ ਥਰੂਰ ਕੋਲੋਂ ਜਲਦੀ ਪੁੱਛ-ਗਿਛ ਕਰੇਗੀ।
ਕੁਝ ਇਸ ਤਰ੍ਹਾਂ ਦੀ ਹੈ ਦੇਸ਼ ਦੀ ਪਹਿਲੀ ਸੀ.ਐੱਨ.ਜੀ. ਟ੍ਰੇਨ
NEXT STORY