ਨਵੀਂ ਦਿੱਲੀ- ਭਾਰਤ 'ਚ ਹੁਣ ਸੀ.ਐੱਨ.ਜੀ. ਈਂਧਨ ਤੋਂ ਚਲਣ ਵਾਲੀ ਟ੍ਰੇਨ ਦੀ ਸ਼ੁਰੂਆਤ ਹੋ ਚੁੱਕੀ ਹੈ। ਉੱਤਰ ਰੇਲਵ 'ਚ ਰੇਵਾੜੀ ਤੋਂ ਰੋਹਤਕ ਦੇ ਵਿਚਾਲੇ ਚੱਲਣ ਵਾਲੀ ਇਹ ਟ੍ਰੇਨ ਦੇਸ਼ 'ਚ ਪਹਿਲੀ ਇਸ ਤਰ੍ਹਾਂ ਦੀ ਰੇਲ ਸੇਵਾ ਹੈ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਸੀ.ਐੱਨ.ਜੀ. ਨੂੰ ਹਰੀ ਝੰਡੀ ਦਿਖਾਈ।
ਇਸ ਡੀ.ਈ.ਐੱਮ.ਯੂ. ਟ੍ਰੇਨ 'ਚ ਡੁਅਲ ਫਿਊਲ ਸਿਸਟਮ ਲੱਗਾ ਹੈ। ਯਾਨੀ ਕਿ ਸੀ.ਐੱਨ.ਜੀ. ਤੋਂ ਇਲਾਵਾ ਇਹ ਡੀਜ਼ਲ ਨਾਲ ਵੀ ਚੱਲ ਸਕਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਸੀ.ਐੱਨ.ਜੀ. ਦੀ ਵਰਤੋਂ ਨਾਲ ਨਾ ਸਿਰਫ ਪ੍ਰਦੂਸ਼ਣ ਤੋਂ ਨਜਿਠਿਆ ਜਾਵੇਗਾ ਸਗੋਂ ਸਸਤਾ ਈਂਧਨ ਇਸਤੇਮਾਲ ਕਰਨ ਦਾ ਚਲਨ ਵੀ ਵਧੇਗਾ।
ਸ਼ੁਰੂਆਤੀ ਦਿਨਾਂ 'ਚ 81 ਕਿਲੋਮੀਟਰ ਰੇਲ ਮਾਰਗ ਦੇ ਸਿਰਫ 20 ਫੀਸਦੀ ਹਿੱਸੇ 'ਤੇ ਹੀ ਸੀ.ਐੱਨ.ਜੀ. ਦਾ ਇਸਤੇਮਾਲ ਹੋਵੇਗਾ। ਬਾਕੀ ਦਾ ਸਫਰ ਡੀਜ਼ਲ ਈਂਧਨ ਤੋਂ ਪੂਰਾ ਹੋਵੇਗਾ। ਇਸ ਤੋਂ ਬਾਅਦ ਕ੍ਰਮਵਾਰ ਤਰੀਕੇ ਨਾਲ ਸੀ.ਐੱਨ.ਜੀ. ਦਾ ਇਸਤੇਮਾਲ ਵਧਾਉਂਦੇ ਹੋਏ 50 ਫੀਸਦੀ ਦੇ ਪੱਧਰ ਤੱਕ ਲੈ ਜਾਇਆ ਜਾਵੇਗਾ। ਰੇਲਵੇ ਦੇ ਕਾਰਬਨ ਪੈਦਾ ਕਰਨ 'ਚ ਵੀ ਕਮੀ ਆਵੇਗੀ ਅਤੇ ਭਵਿੱਖ ਵਿਚ ਸਸਤੇ ਈਂਧਨ ਦੀ ਵਰਤੋਂ ਦਾ ਮਾਰਗ ਵੀ ਖੁਲ੍ਹੇਗਾ। ਸੀ.ਐੱਨ.ਜੀ. ਵਾਲੀ ਇਸ ਗੱਡੀ ਵਿਚ 6 ਡੱਬੇ ਹਨ ਅਤੇ ਇਸ ਦੀ ਯਾਤਰੀ ਸਮਰਥਾ 770 ਹੈ।
ਭਾਰਤ ਦੀ ਕੋਈ ਵੀ ਏਅਰਲਾਈਨ ਸੁਰੱਖਿਅਤ ਨਹੀਂ
NEXT STORY