ਨਵੀਂ ਦਿੱਲੀ, ਜਾਪਾਨ ਨੇ ਬੁਨਿਆਦੀ ਢਾਂਚਾ ਕੇਤਰ ਨੂੰ ਵਿੱਤੀ ਸੇਵਾ ਦੇਣ ਵਾਲੀ ਭਾਰਤੀ ਕੰਪਨੀ ਆਈ.ਐਈ.ਐਫ.ਸੀ.ਐਲ. ਦੀ ਨਿੱਜੀ ਜਨਤਕ ਭਾਈਵਾਲੀ (ਪੀ.ਪੀ.ਪੀ.) ਆਦਾਰਤ ਪ੍ਰਾਜੈਕਟ ਲਈ 2620 ਕਰੋੜ ਰੁਪਏ ਕਰਜ਼ਾ ਦੇਣ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ ਹੈ। ਵਿੱਤ ਮੰਤਰਾਲਾ ਵਿਚ ਸੰਯੁਕਤ ਸਕੱਤਰ ਰਾਜੇਸ਼ ਖੁੱਲਰ ਅਤੇ ਭਾਰਤ ਵਿਚ ਜਾਪਾਨ ਦੇ ਰਾਜਦੂਤ ਤਾਕੇਸ਼ ਯਾਗੀ ਨੇ ਇਸ ਸਬੰਧੀ ਸਮਝੌਤੇ 'ਤੇ ਦਸਤਖਤ ਕੀਤੇ। ਆਈ.ਆਈ.ਐਫ.ਸੀ.ਐਲ. ਦੇ ਪ੍ਰਾਜੈਕਟ ਲਈ ਕਰਜ਼ਾ ਜਾਪਾਨ ਦੀ ਕੌਮਾਂਤਰੀ ਸਹਿਯੋਗ ੇਜੰਸੀ (ਜੇ.ਆਈ.ਸੀ.ਏ.) ਵਲੋਂ ਓਵਰਸੀਜ ਡਿਵੈਲਪਮੈਂਟ ਅਸਿਸਟੈਂਸ ਰਾਹੀਂ ਮੁਹੱਈਆ ਕਰਵਾਇਆ ਜਾਵੇਗਾ।
ਆਗੂ ਦੇ ਘਰੋਂ ਫੜਿਆ ਗਿਆ ਲਸ਼ਕਰ ਦਾ ਅੱਤਵਾਦੀ, ਪੁਲਸ ਵਾਲੇ ਕਰ ਰਹੇ ਸਨ ਰਖਵਾਲੀ
NEXT STORY