ਸ਼੍ਰੀਨਗਰ- ਹਾਲ ਹੀ ਵਿਚ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨ ਵਾਲੇ ਇਕ ਆਗੂ ਦੇ ਘਰੋਂ ਇਥੋਂ ਇਕ ਚੋਟੀ ਦੇ ਲਸ਼ਕਰ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੀ ਪਛਾਣ ਅਬੀ ਮਾਵਯਾ ਦੇ ਤੌਰ 'ਤੇ ਹੋਈ ਹੈ ਜੋ ਪਾਕਿਸਤਾਨੀ ਨਾਗਰਿਕ ਹੈ। ਅੱਤਵਾਦੀ ਕੋਲੋਂ ਇਕ ਬੰਦੂਕ ਅਤੇ ਕੁਝ ਗੋਲੀਸਿੱਕਾ ਮਿਲਿਆ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਆਗੂ ਦੇ ਕਿਸੇ ਹੋਰ ਵੀ ਅੱਤਵਾਦੀ ਨਾਲ ਸਬੰਧ ਹਨ ਜਾਂ ਨਹੀਂ।
ਸ਼੍ਰੀਨਗਰ ਵਿਚ ਰੱਖਿਆ ਬੁਲਾਰੇ ਨੇ ਦੱਸਿਆ ਕਿ ਸੋਪੋਰ ਪੁਲਸ ਅਤੇ ਫੌਜ ਨੇ ਸਾਂਝੇ ਆਪ੍ਰੇਸ਼ਨ 'ਚ ਅੱਤਵਾਦੀ ਨੂੰ ਫੜਿਆ। ਸੋਪੋਰ ਪੁਲਸ ਦੇ ਮੁਖੀ ਨੇ ਦੱਸਿਆ ਕਿ ਫਾਰੂਖ ਅਹਿਮਦ ਬੱਟ ਨਾਂ ਦੇ ਇਸ ਆਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫਾਰੂਖ ਇਕ ਸਰਪੰਚ ਹੈ ਜੋ ਇਸ ਵਾਰ ਨੈਸ਼ਨਲ ਪੈਂਥਰਜ਼ ਪਾਰਟੀ ਰਾਹੀਂ ਚੋਣ ਲੜ ਚੁੱਕਾ ਹੈ। ਉਹ ਬਾਰਾਮੁੱਲਾ ਜ਼ਿਲੇ ਦੀ ਸੰਗਰਾਮਾ ਸੀਟ ਤੋਂ ਉਮੀਦਵਾਰ ਸੀ। ਸੂਤਰਾਂ ਅਨੁਸਾਰ ਅੱਤਵਾਦੀ ਪੁਲਸ ਸੁਰੱਖਿਆ ਵਿਚ ਰਹਿ ਰਿਹਾ ਸੀ। ਇਥੋਂ ਤਕ ਗ੍ਰਿਫਤਾਰੀ ਵੇਲੇ ਆਗੂ ਦੀ ਸੁਰੱਖਿਆ 'ਚ ਤਾਇਨਾਤ ਤਿੰਨੇ ਪੁਲਸ ਮੁਲਾਜ਼ਮ ਉਸ ਦੇ ਨਾਲ ਹੀ ਸਨ। ਓਧਰ ਪੁਲਸ ਵਾਲਿਆਂ ਦਾ ਕਹਿਣਾ ਹੈ ਕਿ ਫਾਰੂਖ ਨੇ ਉਨ੍ਹਾਂ ਨੂੰ ਗਲਤ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਇਹ ਵਿਅਕਤੀ ਉਸ ਦਾ ਸਬੰਧੀ ਹੈ ਜੋ ਯੂ. ਪੀ. ਦਾ ਰਹਿਣ ਵਾਲਾ ਹੈ।
ਕਿਰਨ ਬੇਦੀ ਦੇ ਆਉਣ ਨਾਲ ਧੁੰਦਲੀ ਹੋਈ ਆਸ ਦੀ ਕਿਰਨ
NEXT STORY