ਫਰੀਦਾਬਾਦ (ਸੂਰਜਮਲ)— ਘਰ 'ਚ 10 ਸਾਲਾ ਇਕ ਬੱਚੀ ਨੂੰ ਇਕਲੀ ਦੇਖ ਕੇ ਉਸ ਦਾ ਗੁਆਂਢੀ ਕਿਰਾਏਦਾਰ ਉਸ ਨੂੰ ਵਰਗਲਾ ਕੇ ਆਪਣੇ ਕਮਰੇ 'ਚ ਲੈ ਗਿਆ। ਜਿੱਥੇ ਦੋਸ਼ੀ ਨੇ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਦੋਸ਼ੀ ਨੇ ਡਰਾ-ਧਮਕਾ ਕੇ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਉੱਥੇ ਪਹੁੰਚ ਗਏ। ਜਿਨ੍ਹਾਂ ਨੂੰ ਦੇਖ ਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੂਲਰੂਪ 'ਚ ਫਿਰੋਜ਼ਾਬਾਦ ਦਾ ਰਹਿਣ ਵਾਲਾ ਗਿਰਧਾਰੀ ਉੱਥੇ ਦੀ ਲਕਸ਼ਮਣ ਕਾਲੋਨੀ 'ਚ ਕਿਰਾਏ ਦਾ ਮਕਾਨ ਲੈ ਕੇ ਪਰਿਵਾਰ ਦੇ ਨਾਲ ਰਹਿੰਦਾ ਹੈ। ਉਹ ਇਕ ਕੰਪਨੀ 'ਚ ਕੰਮ ਕਰਦਾ ਹੈ। ਜਦੋਂਕਿ ਉਸ ਦੀ 10 ਸਾਲਾ ਲੜਕੀ ਗੀਤਾ (ਦੋਵਾਂ ਦੇ ਨਾਂ ਬਦਲੇ ਹੋਏ ਹਨ) ਇਸ ਨੂੰ ਲੈ ਕੇ ਇਕ ਸਕੂਲ 'ਚ ਪੜ੍ਹ ਰਹੀ ਹੈ। ਇਸੇ ਮਕਾਨ 'ਚ ਰਾਹੁਲ ਨਾਂ ਦਾ ਨੌਜਵਾਨ ਵੀ ਕਿਰਾਏ 'ਤੇ ਕਮਰਾ ਲੈ ਕੇ ਇੱਕਲਾ ਰਹਿ ਰਿਹਾ ਹੈ। ਬੱਚੀ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਥਾਣਾ ਸ਼ਹਿਰ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਬਿੰਨੀ ਵੀ ਸ਼ਾਮਲ ਹੋ ਸਕਦੇ ਹਨ ਭਾਜਪਾ 'ਚ
NEXT STORY