ਨਵੀਂ ਦਿੱਲੀ- ਏਅਰਪੋਰਟ ਅਥਾਰਿਟੀ ਐਮਪਲਾਈਜ਼ ਯੂਨੀਅਨ (ਏ.ਏ.ਈ.ਯੂ.) ਨੇ ਹਵਾਈ ਅੱਡਿਆਂ ਦੇ ਨਿਜੀਕਰਨ ਦੀ ਯੋਜਨਾ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਕਦਮ ਵਾਪਸ ਨਹੀਂ ਖਿੱਚੇ ਤਾਂ ਉਹ ਹੜਤਾਲ ਸਮੇਤ ਵਿਰੋਧ ਦੇ ਦੂਜੇ ਕਦਮ ਚੁੱਕੇਗੀ।
ਏ.ਏ.ਈ.ਯੂ. ਨੇ ਇਸ ਬਾਰੇ ਵਿਚ ਸਿਵਲ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੂੰ ਹਾਲ ਹੀ 'ਚ ਇਕ ਚਿੱਠੀ ਲਿਖੀ ਹੈ। ਇਸ 'ਚ ਦੋਸ਼ ਲਗਾਇਆ ਗਿਆ ਹੈ ਕਿ ਚੇਨਈ, ਕੋਲਕਾਤਾ, ਜੈਪੁਰ ਅਤੇ ਅਹਿਮਦਾਬਾਦ-ਚਾਰ ਅਤੇ ਹਵਾਈ ਅੱਡਿਆਂ ਦੇ ਵਿਕਾਸ, ਪਰਿਚਾਲਨ ਅਤੇ ਪ੍ਰਬੰਧਨ ਦਾ ਨਿਜੀਕਰਨ ਦਾ ਫੈਸਲਾ ਤਿੰਨ ਪੱਖੀ ਕਮੇਟੀ ਦੀਆਂ ਸਿਫਾਰਸ਼ਾਂ ਦੀ ਉਲੰਘਣਾ ਹੈ।
ਸਰਕਾਰ ਨੇ ਇਨ੍ਹਾਂ ਦੇ ਸੁਝਾਵਾਂ ਨੂੰ ਕਾਫੀ ਪਹਿਲੇ ਮਨਜ਼ੂਰ ਕਰ ਲਿਆ ਸੀ। ਇਸ ਦੀ ਕਾਪੀ ਪ੍ਰਧਾਨਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਏ.ਏ.ਆਈ. ਚੇਅਰਮੈਨ ਅਤੇ ਮੁਖ ਕਿਰਤ ਕਮਿਸ਼ਨਰ ਨੂੰ ਵੀ ਭੇਜੀ ਗਈ ਹੈ। ਇਸ ਦੇ ਮੁਤਾਬਕ ਜੇਕਰ ਸਰਕਾਰ ਯੂਨੀਅਨ ਦੀ ਮੰਗ 'ਤੇ ਉਚਿਤ ਸੁਣਵਾਈ ਨਹੀਂ ਕਰਦੀ ਤਾਂ ਉਹ ਉਦਯੋਗਿਕ ਕਾਰਵਾਈ 'ਤੇ ਮਜ਼ਬੂਰ ਹੋਵੇਗੀ।
Tosihba ਨੇ ਲਾਂਚ ਕੀਤਾ ਐਂਡਰਾਇਡ TV, ਜਿਸ ਦੀ ਕੀਮਤ ਸੁਣ ਉਡ ਜਾਣਗੇ ਹੋਸ਼
NEXT STORY