ਨਵੀਂ ਦਿੱਲੀ- ਕੇਂਦਰੀ ਕੌਸ਼ਲ ਵਿਕਾਸ ਮੰਤਰੀ (ਆਜ਼ਾਦ ਇੰਚਾਰਜ) ਰਾਜੀਵ ਪ੍ਰਤਾਪ ਰੂਡੀ ਨੇ ਦੇਸ਼ 'ਚ ਕੌਸ਼ਲ ਨੂੰ ਉੱਨਤ ਕਰਨ ਦੇ ਉਦੇਸ਼ ਨਾਲ ਸੰਚਾਲਤ ਕੀਤੇ ਜਾ ਰਹੇ 43 ਵੱਡੇ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ। ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨ.ਐੱਮ.ਡੀ.ਸੀ.) ਵੱਲੋਂ ਆਯੋਜਿਤ ਇਸ ਸਮੀਖਿਆ ਬੈਠਕ ਵਿਚ ਉਨ੍ਹਾਂ ਨੇ ਕੌਸ਼ਲ ਵਿਕਾਸ ਵਿਚ ਐੱਨ.ਐੱਮ.ਡੀ.ਸੀ. ਦੀ ਭੂਮਿਕਾ ਅਤੇ ਉਸ ਵੱਲੋਂ ਸੰਚਾਲਤ ਪ੍ਰੋਗਰਾਮਾਂ ਦੀ ਵਿਸਥਾਰਤ ਜਾਣਕਾਰੀ ਲਈ।
ਇਸ ਦੌਰਾਨ ਉਨ੍ਹਾਂ ਬਿਊਟੀ, ਵੈੱਲਨੈੱਸ, ਪਾਵਰ, ਹੈਂਡੀਕਰਾਫਟ ਅਤੇ ਹਾਈਡਰੋਕਾਰਬਨ ਖੇਤਰ ਦੇ ਨੁਮਾਇੰਦਿਆਂ ਤੋਂ ਵੀ ਕੌਸ਼ਲ ਵਿਕਾਸ 'ਤੇ ਚਰਚਾ ਕੀਤੀ। ਐੱਨ.ਐੱਮ.ਡੀ.ਸੀ. ਅਜੇ ਦੇਸ ਦੇ 10 ਸੂਬਿਆਂ ਦੇ ਸਕੂਲ ਅਤੇ ਸਿੱਖਿਆ ਵਿਭਾਗਾਂ, ਪੰਜ ਰਾਜ ਮਿਸ਼ਨਾਂ, 18 ਕੇਂਦਰੀ ਮੰਤਰਾਲਾ, 10 ਬੋਰਡ ਅਤੇ ਯੂਨੀਵਰਸਿਟੀਆਂ ਅਤੇ ਸਕੂਲਾਂ ਰਾਹੀਂ ਕੌਸ਼ਲ ਵਿਕਾਸ ਨਾਲ ਜੁੜੇ ਪ੍ਰੋਗਰਾਮਾਂ ਦਾ ਸੰਚਾਲਨ ਕਰ ਰਿਹਾ ਹੈ।
OMG! 47 ਹਜ਼ਾਰ ਵਾਲਾ ਇਹ ਸਮਾਰਟਫੋਨ ਸਿਰਫ 21 ਹਜ਼ਾਰ 'ਚ (ਦੇਖੋ ਤਸਵੀਰਾਂ)
NEXT STORY