ਨਵੀਂ ਦਿੱਲੀ- ਜੇਕਰ ਤੁਸੀਂ ਜ਼ਬਰਦਸਤ ਕੈਮਰੇ ਵਾਲਾ ਨੋਕਿਆ ਲੂਮਿਆ 1020 ਸਮਾਰਟਫੋਨ ਲੈਣਾ ਚਾਹੁੰਦੇ ਹੋ ਤਾਂ ਇਹ ਸਭ ਤੋਂ ਵਧੀਆ ਮੌਕਾ ਹੈ ਕਿਉਂਕਿ ਆਨਲਾਈਨ ਸ਼ਾਪਿੰਗ ਪੋਰਟਲ ਫਲਿਪਕਾਰਟ 'ਤੇ 47222 ਰੁਪਏ 'ਚ ਵਿਕਣ ਵਾਲਾ ਸਮਾਰਟਫੋਨ ਸਿਰਫ 20999 ਰੁਪਏ 'ਚ ਹੀ ਵੇਚਿਆ ਜਾ ਰਿਹਾ ਹੈ। ਨੋਕਿਆ ਲੂਮਿਆ 1020 'ਚ 41 ਮੈਗਾਪਿਕਸਲ ਪਿਓਰ ਵਿਊ ਕੈਮਰੇ ਦੇ ਇਲਾਵਾ 1.2 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ।
ਇਸ 'ਚ 4.5 ਇੰਚ ਡਿਸਪਲੇ ਸਕਰੀਨ ਦਿੱਤੀ ਗਈ ਹੈ। ਇਹ ਵਿੰਡੋਜ਼ 8.1 ਓ.ਐਸ. 'ਤੇ ਕੰਮ ਕਰਦਾ ਹੈ। ਜ਼ਬਰਦਸਤ ਪਰਫਾਰਮੈਂਸ ਵਾਲੇ ਇਸ ਫੋਨ 'ਚ 1.5 ਗੀਗਾਹਾਰਟਜ਼ ਕਵਾਲਕਾਮ ਸਨੈਪਡਰੈਗਨ ਐਸ4 ਪ੍ਰੋਸੈਸਰ, 2 ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਇਸ ਫੋਨ 'ਚ ਵਾਇਰਲੈਸ ਚਾਰਜਿੰਗ ਟੈਕਨਾਲੋਜੀ ਦਿੱਤੀ ਗਈ ਹੈ। ਇਸ 'ਚ 2000 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ।
ਇਨਫੋ ਏਜ ਦਾ ਮੁਨਾਫਾ 20 ਫੀਸਦੀ ਵਧਿਆ
NEXT STORY