ਸਹੀ ਮਾਰਗ ਦਰਸ਼ਨ ਇਕ ਗੁਰੂ ਦੀ ਸੰਗਤ ਤੋਂ ਬਿਨਾਂ ਔਖਾ ਹੈ ਪਰ ਕੀ ਇਕ ਯੋਗ ਗੁਰੂ ਦੀ ਭਾਲ ਸਰਲ ਹੈ? ਜੇਕਰ ਸਾਡੇ ਵਿਚ ਯੋਗ ਗੁਰੂ ਦੀ ਭਾਲ ਦੀ ਯੋਗਤਾ ਹੋਵੇ ਤਾਂ ਫਿਰ ਗੁਰੂ ਦੀ ਕੀ ਲੋੜ ਹੈ? ਜੋ ਵਿਅਕਤੀ ਇਕ ਚੰਗੇ ਗੁਰੂ ਦੀ ਭਾਲ ਕਰਨ ਦੀ ਕਾਬਲੀਅਤ ਰੱਖਦਾ ਹੈ, ਉਹ ਖੁਦ ਆਪਣਾ ਗੁਰੂ ਬਣ ਸਕਦਾ ਹੈ। ਅਸਲ ਵਿਚ ਕੋਈ ਵੀ ਕਿਸੇ ਨੂੰ ਸਿਖਾਉਂਦਾ ਨਹੀਂ ਹੈ। ਜੋ ਸਿੱਖਦਾ ਹੈ, ਆਪਣੇ ਹੀ ਅੰਦਰੋਂ ਕਿਸੇ ਭਾਵਨਾ ਦੇ ਪੈਦਾ ਹੋਣ ਤੋਂ ਸਿੱਖ ਜਾਂਦਾ ਹੈ। ਪਰਮ ਹੰਸ ਰਾਮ ਕਿਸ਼ਨ ਨਹੀਂ ਮਿਲਦੇ ਤਾਂ ਨਰਿੰਦਰ ਨਾਥ ਦੱਤ ਵਿਵੇਕਾਨਾਥ ਨਹੀਂ ਬਣ ਸਕਦੇ ਸਨ। ਨੇਤਰਹੀਣ ਸਵਾਮੀ ਵਿਰਜਾਨੰਦ ਨੇ ਮੂਲ ਸ਼ੰਕਰ ਨੂੰ ਸਵਾਮੀ ਦਯਾਨੰਦ ਸਰਸਵਤੀ ਬਣਾ ਦਿੱਤਾ। ਜਗਿਆਸਾ ਮੂਲ ਸ਼ੰਕਰ ਵਿਚ ਸੀ, ਉਸੇ ਜਗਿਆਸਾ, ਗਿਆਨ ਦੀ ਪਿਆਸ ਨੇ ਉਸ ਨੂੰ ਦਯਾਨੰਦ ਸਰਸਵਤੀ ਬਣਾ ਦਿੱਤਾ। ਅਸੀਂ ਸਾਧਨ ਨੂੰ ਟੀਚਾ ਮੰਨ ਲੈਂਦੇ ਹਾਂ ਭਾਵੇਂ ਗੁਰੂ ਹੋਵੇ ਜਾਂ ਤੀਰਥ ਸਥਾਨ, ਇਹ ਸਭ ਸਾਧਨ ਹਨ। ਇਨ੍ਹਾਂ ਦਾ ਆਪਣਾ ਮਹੱਤਵ ਹੈ ਪਰ ਸਾਧਨ ਨਾਲ ਅਸੀਂ ਮੰਜ਼ਿਲ ਤਕ ਨਹੀਂ ਪਹੁੰਚ ਸਕਦੇ। ਜਦੋਂ ਤਕ ਅਸੀਂ ਖੁਦ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਾਂਗੇ, ਤਰੱਕੀ ਨਹੀਂ ਕਰ ਸਕਦੇ। ਖੁਦ ਨੂੰ ਜਾਣਨ ਲਈ ਬਾਹਰੀ ਨਹੀਂ ਸਗੋਂ ਮਨ ਦੇ ਅੰਦਰ ਦੀ ਯਾਤਰਾ ਕਰਨਾ ਜ਼ਰੂਰੀ ਹੈ। ਸਮਰੱਥਾ ਸਾਡੇ ਅੰਦਰ ਹੈ, ਬਸ ਉਸ ਨੂੰ ਪਛਾਣਨਾ ਹੈ। ਉਸ ਤੋਂ ਬਾਅਦ ਉਸਦਾ ਕੰਮ ਸਮਾਪਤ। ਖੋਜ ਸਾਨੂੰ ਖੁਦ ਕਰਨੀ ਹੈ, ਜਾਰੀ ਰੱਖਣੀ ਹੈ, ਇਹ ਖੋਜ ਦੂਸਰਾ ਕੋਈ ਨਹੀਂ ਕਰ ਸਕਦਾ, ਗੁਰੂ ਵੀ ਨਹੀਂ।
ਸਤਿਗੁਰੂ ਰਾਮ ਸਿੰਘ ਜੀ
NEXT STORY