ਨਵੀਂ ਦਿੱਲੀ- ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਅੱਜ ਆਪਣੀ ਨਵੀਂ ਛੋਟੀ ਕਾਰ ਟਾਟਾ ਬੋਲਟ ਪੇਸ਼ ਕੀਤੀ ਹੈ। ਇਹ ਪੈਟਰੋਲ ਅਤੇ ਡੀਜ਼ਲ ਦੋਵਾਂ ਵਰਜ਼ਨ 'ਚ ਹੈ। ਇਨ੍ਹਾਂ ਦੀ ਦਿੱਲੀ ਐਕਸ ਸ਼ੋਅਰੂਮ ਕੀਮਤਾਂ 4.4 ਲੱਖ ਰੁਪਏ ਤੋਂ 5.49 ਲੱਖ ਰੁਪਏ ਦੇ 'ਚ ਹੈ। ਕੰਪਨੀ ਨੇ ਦੱਸਿਆ ਕਿ ਇਹ ਟਾਟਾ ਵਿਸਟਾ ਦੇ ਪਲੇਟਫਾਰਮ 'ਤੇ ਆਧਾਰਿਤ ਹੈ।
ਇਸ ਦੀ ਲੰਬਾਈ ਸਵਾ ਤਿੰਨ ਮੀਟਰ ਹੈ। ਇਨ੍ਹਾਂ ਦੋਵਾਂ ਮਾਡਲਾਂ 'ਚ ਇੰਜਣ ਦੇ ਲਈ 5 ਸਪੀਡ ਗੇਅਰ ਬਾਕਸ ਹੈ। ਇਸ 'ਚ ਜੀ.ਪੀ.ਐਸ., ਨੇਵੀਗੇਸ਼ਨ, ਡਿਊਲ ਏਅਰਬੈਗਸ, ਏ.ਬੀ.ਐਸ. ਕਾਰਨਰ, ਸਟੈਬਿਲਿਟੀ ਕੰਟੋਰਲ ਹੈ। ਅਗਲਾ ਹਿੱਸਾ ਕੰਪਨੀ ਦੇ ਪਹਿਲੇ ਦੇ ਮਾਡਲ ਤੋਂ ਵੱਧ ਆਕਰਸ਼ਕ ਹੈ ਅਤੇ ਹੈਡਲੈਂਪ ਖਾਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਜੋ ਕਿ ਅੱਖਾਂ ਦੀ ਸ਼ਕਲ 'ਚ ਹੈ। ਟਾਪ ਵਰਜ਼ਨਾਂ 'ਚ ਹਰਮਨ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਹੈ, ਜਦਕਿ ਘੱਟ ਕੀਮਤ ਵਾਲੇ ਮਾਡਲ 'ਚ ਟੱਚ ਸਕਰੀਨ ਨਹੀਂ ਹੈ। ਇਸ ਦੀ ਪ੍ਰੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।
ਸੋਨਾ-ਚਾਂਦੀ ਹੋਏ ਸਸਤੇ, ਜਾਣੋ ਅੱਜ ਦੇ ਭਾਅ
NEXT STORY