ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਦੋਹਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਦੇ ਕਾਰਨ ਵੀਰਵਾਰ ਨੂੰ ਸਰਾਫਾ ਬਾਜ਼ਾਰ 'ਚ ਪੰਜ ਸੈਸ਼ਨਾਂ ਦੀ ਤੇਜ਼ੀ ਤੋਂ ਬਾਅਦ ਸੋਨਾ 150 ਰੁਪਏ ਉਤਰ ਕੇ 28350 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਅਤੇ ਚਾਂਦੀ 450 ਰੁਪਏ ਹੇਠਾਂ ਆ ਕੇ 39700 ਰੁਪਏ ਪ੍ਰਤੀ ਕਿਲੋ ਬੋਲੀ ਗਈ।
ਸਿੰਗਾਪੁਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੋਨਾ ਹਾਜ਼ਰ 'ਚ 0.52 ਫੀਸਦੀ ਦੀ ਨਰਮੀ ਰਹੀ ਅਤੇ ਇਹ 1286.4 ਡਾਲਰ ਪ੍ਰਤੀ ਔਂਸ ਰਿਹਾ। ਅਮਰੀਕੀ ਸੋਨਾ ਵਾਅਦਾ ਵੀ 0.56 ਫੀਸਦੀ ਹੇਠਾਂ ਆ ਕੇ 1286.5 ਡਾਲਰ ਪ੍ਰਤੀ ਔਂਸ 'ਤੇ ਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਯੂਰਪੀ ਬੈਂਕ ਦੀ ਵੀਰਵਾਰ ਨੂੰ ਹੋਣ ਵਾਲੀ ਬੈਠਕ ਵਿਚ ਪ੍ਰੋਤਸਾਹਨ ਪੈਕੇਜ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਇਸ ਨਾਲ ਡਾਲਰ ਨੂੰ ਮਜ਼ਬੂਤੀ ਮਿਲੇਗੀ ਜਿਸ ਨਾਲ ਕੱਚਾ ਤੇਲ, ਸੋਨਾ ਅਤੇ ਜਿੰਸਾਂ 'ਤੇ ਦਬਾਅ ਹੈ। ਨਾਲ ਹੀ ਬਾਜ਼ਾਰ 'ਚ ਹੋਈ ਮੁਨਾਫਾ ਵਸੂਲੀ ਨਾਲ ਵੀ ਸੋਨਾ ਡਿਗਿਆ ਹੈ। ਇਸ ਦੌਰਾਨ ਸਿੰਗਾਪੁਰ 'ਚ ਚਾਂਦੀ 'ਚ ਵੀ 0.55 ਫੀਸਦੀ ਦੀ ਗਿਰਾਵਟ ਰਹੀ ਅਤੇ ਇਹ 18.01 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਸਸਤਾ ਸਿਲੰਡਰ
NEXT STORY