ਨਵੀਂ ਦਿੱਲੀ- ਰੂਸੀ ਕੰਪਨੀ ਯੋਟਾ ਡਿਵਾਈਸਿਜ਼ ਨੇ ਆਪਣੇ 2 ਸਕਰੀਨ ਵਾਲੇ ਸਮਾਰਟਫੋਨ ਯੋਟਾਫੋਨ ਦੀਆਂ ਕੀਮਤਾਂ 'ਚ ਭਾਰੀ ਕਟੌਤੀ ਕੀਤੀ ਹੈ। ਕੰਪਨੀ ਨੇ ਇਸ ਨੂੰ ਅਕਤੂਬਰ 'ਚ ਲਾਂਚ ਕੀਤਾ ਸੀ ਅਤੇ ਭਾਰਤ 'ਚ ਇਸ ਨੂੰ ਵੇਚਣ ਦਾ ਕਰਾਰ ਫਲਿਪਕਾਰਟ ਨਾਲ ਕੀਤਾ ਸੀ।
ਉਸ ਸਮੇਂ ਇਹ ਫੋਨ 23499 ਰੁਪਏ 'ਚ ਲਾਂਚ ਹੋਇਆ ਸੀ। ਉਸ ਦੇ ਬਾਅਦ ਕੰਪਨੀ ਨੇ ਇਸ ਦੀ ਕੀਮਤ ਘਟਾ ਕੇ 17999 ਰੁਪਏ ਕਰ ਦਿੱਤੀ ਪਰ ਹੁਣ ਇਸ ਦੀ ਕੀਮਤ ਲੱਗਭਗ ਅੱਧੀ ਯਾਨੀ 12999 ਰੁਪਏ ਕਰ ਦਿੱਤੀ ਹੈ। ਯੋਟਾਫੋਨ ਦੇ 2 ਸਕਰੀਨਾਂ ਹਨ, ਮੇਨ ਅਤੇ ਰਿਅਰ। ਮੇਨ ਸਕਰੀਨ 4.3 ਇੰਚ ਦੀ ਐਲ.ਸੀ.ਡੀ. ਮਲਟੀ ਟੱਚ ਹੈ ਜਦਕਿ ਰਿਅਰ ਵੀ 4.3 ਇੰਚ ਦੀ ਹੈ ਪਰ ਇਹ ਮਲਟੀ ਟੱਚ ਨਹੀਂ ਹੈ। ਇਹ ਇਸ਼ਾਰੇ ਨਾਲ ਵੀ ਚੱਲਦੀ ਹੈ। ਇਸ ਦਾ ਰਿਅਰ ਕੈਮਰਾ 13 ਮੈਗਾਪਿਕਸਲ ਦਾ ਆਟੋ ਫੋਕਸ ਹੈ। ਇਸ 'ਚ ਕਈ ਤਰ੍ਹਾਂ ਦੇ ਸੈਂਸਰ ਹਨ।
ਹੁਣ ਜੀਅ ਭਰ ਕਰੋ Whatsapp 'ਤੇ ਚੈਟ, ਨਹੀਂ ਲਗਣਗੇ ਚਾਰਜਿਸ! (ਦੇਖੋ ਤਸਵੀਰਾਂ)
NEXT STORY