ਨਵੀਂ ਦਿੱਲੀ- ਦੁਨੀਆ ਦੇ ਸਭ ਤੋਂ ਲੋਕਪ੍ਰਿਯ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਆਪਣੇ 700 ਮਿਲਿਅਨ ਐਕਟਿਵ ਯੂਜ਼ਰਸ ਬੇਸ ਨੂੰ ਲੁਭਾਉਣ ਦਾ ਇਕ ਹੋਰ ਤਰੀਕਾ ਅਪਣਾ ਲਿਆ ਹੈ। ਇਕ ਇਟਾਲਿਅਨ ਟੈਲੀਕਾਮ ਕੰਪਨੀ ਨੇ ਖਾਸਤੌਰ 'ਤੇ ਵਟਸਐਪ ਦੀ ਵਰਤੋਂ ਕਰਨ ਲਈ ਵਟਸਸਿਮ (Whatsim) ਨਾਮ ਤੋਂ ਇਕ ਨਵਾਂ ਸਿਮ ਕਾਰਡ ਲਾਂਚ ਕੀਤਾ ਹੈ।
ਕੰਪਨੀ ਨੇ ਇਸ ਸਿਮ 'ਚ ਵਟਸਐਪ ਯੂਜ਼ਰਸ ਨੂੰ ਇਕ ਇਸ ਤਰ੍ਹਾਂ ਦੀ ਸਹੂਲਤ ਦਿੱਤੀ ਹੈ, ਜਿਸ ਨਾਲ ਕਿ ਉਹ 150 ਦੇਸ਼ਾਂ 'ਚ ਯਾਤਰਾ ਦੌਰਾਨ ਫ੍ਰੀ ਵਟਸਐਪ ਦੀ ਵਰਤੋਂ ਕਰ ਸਕਦੇ ਹਨ। ਜ਼ੀਰੋ ਮੋਬਾਈਲ ਦੇ ਸੰਸਥਾਪਕ ਮੈਨੂਅਲ ਜੈਨੇਲਾ ਰਨਜਿਨਅਰ ਨੇ ਦੱਸਿਆ ਕਿ ਵਟਸਐਪ ਗੱਲਬਾਤ ਕਰਨ ਦਾ ਵਧੀਆ ਜ਼ਰੀਆ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਰੋਮਿੰਗ ਚਾਰਜਿਸ ਪੈਂਦੇ ਹਨ। ਹੋਰ ਤਾਂ ਹੋਰ ਹਰ ਜਗ੍ਹਾ ਸਾਨੂੰ ਵਾਈ-ਫਾਈ ਦੀ ਸਹੂਲਤ ਵੀ ਨਹੀਂ ਮਿਲ ਸਕਦੀ, ਇਸ ਲਈ ਜਦੋਂ ਤਕ ਡਾਟਾ ਹੁੰਦਾ ਹੈ ਉਦੋਂ ਤਕ ਹੀ ਅਸੀਂ ਵਟਸਐਪ ਦੀ ਵਰਤੋਂ ਕਰ ਸਕਦੇ ਹਾਂ। ਇਸ ਲਈ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਕੱਢਣ ਲਈ ਅਸੀਂ ਇਸ ਕੰਪਨੀ ਨੇ ਵਟਸਸਿਮ ਨੂੰ ਲਾਂਚ ਕੀਤਾ ਹੈ, ਤਾਂਕਿ ਯੂਜ਼ਰਸ ਕਦੇ ਵੀ, ਕਿਤੇ ਵੀ ਵਟਸਐਪ ਦੀ ਵਰਤੋਂ ਕਰ ਸਕਨ।
ਜੈਨੇਲਾ ਅਨੁਸਾਰ ਯੂਜ਼ਰਸ ਲੱਗਭਗ 714 ਰੁਪਏ 'ਚ ਸਿਮ ਨੂੰ ਖਰਦੀ ਕੇ ਪੂਰਾ ਕਿ ਸਾਲ ਮੈਸੇਜ ਭੇਜ ਸਕਦੇ ਹਨ ਪਰ ਫੋਟੋ, ਵੀਡੀਓ ਅਤੇ ਵਾਇਸ ਮੈਸੇਜ ਭੇਜਣ ਲਈ ਯੂਜ਼ਰਸ ਨੂੰ ਕੁਝ ਹੋਰ ਪੈਸੇ ਖਰਚਨੇ ਪੈਣਗੇ।
ਜੈਨੇਲਾ ਨੇ ਦੱਸਿਆ ਕਿ ਪੰਜ ਯੂਰੋ 'ਤੇ ਯੂਜ਼ਰਸ ਨੂੰ 1000 ਕ੍ਰੇਡਿਟ ਮਿਲਣਗੇ, ਯਾਨੀ ਕਿ 1000 ਕ੍ਰੇਡਿਟ ਜ਼ਰੀਏ ਉਹ 50 ਤਸਵੀਰਾਂ ਅਤੇ 10 ਵੀਡੀਓ ਕਿਸੀ ਵੀ ਦੇਸ਼ 'ਚ ਭੇਜ ਸਕਦੇ ਹਨ ਪਰ ਆਪਣੀ ਵੋਕੇਸ਼ਨ ਅਤੇ ਕਾਂਟੈਕਟ ਨੰਬਰ ਨੂੰ ਅਣਲਿਮਟਿਡ ਸ਼ੇਅਰ ਕੀਤਾ ਜਾ ਸਕਦਾ ਹੈ। ਇਸ ਸਿਮ ਨੂੰ ਵਟਸਸਿਮ ਦੀ ਵੈਬਸਾਈਟ 'ਤੇ ਖਰੀਦ ਸਕਦੇ ਹੋ। ਹਾਲਾਂਕਿ ਕੰਪਨੀ 100 ਦੇਸ਼ਾਂ ਦੇ ਲੋਕਲ ਡਿਸਟਰੀਬਿਊਟਰਾਂ ਨਾਲ ਸੰਪਰਕ ਕਰਕੇ ਇਸ ਨੂੰ ਯੂਜ਼ਰਸ ਨੂੰ ਹੋਰ ਆਸਾਨੀ ਨਾਲ ਉਪਲੱਬਧ ਕਰਵਾਉਣ ਦੀ ਤਿਆਰੀ ਕਰ ਰਹੀ ਹੈ।
ਨਿਫਟੀ 8761.4 'ਤੇ ਬੰਦ, ਸੈਂਸੈਕਸ 29000 ਦੇ ਪਾਰ
NEXT STORY