ਨਵੀਂ ਦਿੱਲੀ- ਸਿੱਖਿਆ ਖੇਤਰ ਦੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਏਡੁਕਾਂਪ ਸਲਿਊਸ਼ਨਸ ਚਾਲੂ ਵਿੱਤ ਸਾਲ 'ਚ ਸਮਾਰਟਕਲਾਸ ਪ੍ਰੋਗਰਾਮ ਤਹਿਤ 21 ਹਜ਼ਾਰ ਹੋਰ ਨਵੇਂ ਕਲਾਸ ਰੂਮ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਦੇ ਪ੍ਰਧਾਨ ਸਹਾਇਕ ਪ੍ਰਬੰਧ ਨਿਰਦੇਸ਼ਕ ਸ਼ਾਂਤਨੂੰ ਪ੍ਰਕਾਸ਼ ਨੇ ਜਾਰੀ ਬਿਆਨ 'ਚ ਕਿਹਾ ਹੈ ਕਿ ਵਿੱਤ ਸਾਲ 2014-15 'ਚ 10 ਹਜ਼ਾਰ ਕਲਾਸ ਰੂਮ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ ਅਤੇ ਦੂਜੀ ਛਿਮਾਹੀ 'ਚ ਇਸ 'ਚ ਹੋਰ 11 ਹਜ਼ਾਰ ਕਲਾਸ ਰੂਮ ਜੋੜੇ ਜਾਣਗੇ।
ਉਨ੍ਹਾਂ ਕਿਹਾ ਕਿ ਕੰਪਨੀ ਨੇ ਪਿੱਛਲੇ ਸਾਲ ਆਪਣੇ ਵਿੱਤੀ ਮਾਡਲ 'ਚ ਬਦਲਾਅ ਕੀਤਾ ਹੈ ਅਤੇ ਹੁਣ ਉਹ ਸਮਾਰਟ ਕਲਾਸ 'ਚ ਵਰਤੇ ਜਾਣ ਵਾਲੇ ਉਤਪਾਦਾਂ ਦੀ ਵਿਕਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ 'ਚ 50 ਫ਼ੀਸਦੀ ਹਿੱਸੇਦਾਰੀ ਕੰਪਨੀ ਦੀ ਹੈ। ਉਹ ਪੂਰੇ ਦੇਸ਼ 'ਚ 15 ਹਜ਼ਾਰ ਸਕੂਲ ਚਲਾ ਰਹੀ ਹੈ। ਸ਼੍ਰੀ ਪ੍ਰਕਾਸ਼ ਨੇ ਕਿਹਾ ਕਿ ਕੰਪਨੀ ਨੂੰ ਮਾਰਚ 2016 ਤਕ ਬਾਜ਼ਾਰ ਹਿੱਸੇਦਾਰੀ ਵਧ ਕੇ 60 ਫ਼ੀਸਦੀ 'ਤੇ ਪੁੱਜਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਕੁਲ 2 ਲੱਖ ਨਿੱਜੀ ਸਕੂਲ ਹਨ, ਜਿਨ੍ਹਾਂ 'ਚੋਂ ਕੇਵਲ 10 ਫ਼ੀਸਦੀ 'ਚ ਹੀ ਡਿਜੀਟਲ ਸਹੂਲਤ ਉਪਲੱਬਧ ਹੈ। ਅਜਿਹੇ 'ਚ ਕੰਪਨੀ ਨੂੰ ਅਗਲੇ ਸਾਲ ਤਕ ਕਾਰੋਬਾਰ 'ਚ ਹੋਰ ਵਾਧਾ ਹੋਣ ਦੀ ਉਮੀਦ ਹੈ।
ਡਿਸ਼ ਟੀ.ਵੀ. ਨੂੰ 2.9 ਕਰੋੜ ਰੁਪਏ ਦਾ ਨੁਕਸਾਨ
NEXT STORY