ਨਵੀਂ ਦਿੱਲੀ- ਰੇਲਵੇ 'ਚ ਸਫਰ ਕਰਨ ਵਾਲੇ ਯਾਤਰੀਆਂ ਦੇ ਕੰਮ ਦੀ ਗੱਲ ਹੈ। ਬਹੁਤ ਸਾਰੇ ਲੋਕਾਂ ਨੂੰ ਰੇਲਵੇ ਦੀ ਇਸ ਸਹੂਲਤ ਦੇ ਬਾਰੇ 'ਚ ਪਤਾ ਨਹੀਂ ਹੈ ਕਿ ਇਕ ਯਾਤਰੀ ਕੁਝ ਸ਼ਰਤਾਂ ਦੇ ਨਾਲ ਆਪਣਾ ਟਿਕਟ ਇਕ ਦੂਜੇ ਦੇ ਨਾਂ ਟਰਾਂਸਫਰ ਕਰ ਸਕਦੇ ਹਨ।
ਇਸ ਦੇ ਲਈ ਟ੍ਰੇਨ ਦੇ ਰਵਾਨਾ ਹੋਣ ਦੇ ਸਮੇਂ ਤੋਂ ਘੱਟੋ-ਘੱਟ 24 ਘੰਟੇ ਪਹਿਲੇ ਇਕ ਐਪਲੀਕੇਸ਼ਨ ਅਤੇ ਨਾਲ ਆਈ.ਡੀ. ਪਰੂਫ ਚੀਫ ਰਿਜ਼ਰਵੇਸ਼ਨ ਸੁਪਰਵਾਈਜ਼ਰ ਦੇ ਕੋਲ ਜਮ੍ਹਾ ਕਰਨਾ ਹੋਵੇਗਾ। ਹਾਲਾਂਕਿ ਇਸ ਸਹੂਲਤ ਦੇ ਤਹਿਤ ਯਾਤਰੀਆਂ ਨੂੰ ਆਪਣਾ ਟਿਕਟ ਕਿਸੇ ਹੋਰ ਵਿਅਕਤੀ ਨੂੰ ਟਰਾਂਸਫਰ ਕਰਨ ਦਾ ਅਧਿਕਾਰ ਪ੍ਰਾਪਤ ਹੈ ਪਰ ਸੀਮਿਤ ਦਾਇਰੇ 'ਚ।
ਇਕ ਵਿਅਕਤੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਿਵੇਂ ਮਾਤਾ, ਪਿਤਾ, ਪੁੱਤਰ, ਧੀ, ਪਤੀ ਜਾਂ ਪਤਨੀ ਦੇ ਨਾਂ ਆਪਣਾ ਟਿਕਟ ਟਰਾਂਸਫਰ ਕਰਵਾ ਸਕਦਾ ਹੈ। ਇਕ ਸਰਕਾਰੀ ਅਧਿਕਾਰੀ ਦੂਜੇ ਸਰਕਾਰੀ ਅਧਿਕਾਰੀ ਨੂੰ, ਇਕ ਵਿਦਿਆਰਥੀ ਦੂਜੇ ਵਿਦਿਆਰਥੀ ਨੂੰ, ਕਿਸੇ ਵਿਆਹ ਦੇ ਸਮਾਗਮ ਵਿਚ ਜਾਣ ਵਾਲਾ ਇਕ ਮੈਂਬਰ ਦੂਜੇ ਮੈਂਬਰ ਨੂੰ, ਐੱਨ.ਸੀ.ਸੀ. ਦਾ ਇਕ ਜਵਾਨ ਦੂਜੇ ਜਵਾਨ ਨੂੰ ਆਪਣਾ ਟਿਕਟ ਟਰਾਂਸਫਰ ਕਰਵਾ ਸਕਦਾ ਹੈ। ਵਿਆਹ ਸਮਾਰੋਹ 'ਚ ਜਾਣ ਵਾਲੇ ਕਿਸੇ ਵਿਅਕਤੀ ਦੇ ਲਈ 48 ਘੰਟੇ ਪਹਿਲੇ ਉਸ ਸਮਾਰੋਰ ਦੇ ਪ੍ਰਮੁੱਖ ਵੱਲੋਂ ਐਪਲੀਕੇਸ਼ਨ ਦੇਣੀ ਹੋਵੇਗੀ।
21 ਹਜ਼ਾਰ ਨਵੇਂ ਕਲਾਸ ਰੂਮਜ਼ ਸ਼ੁਰੂ ਕਰਨ ਦੀ ਤਿਆਰੀ 'ਚ ਏਡੁਕਾਂਪ ਸਲਿਊਸ਼ਨਸ
NEXT STORY