ਨਵੀਂ ਦਿੱਲੀ- ਮਾਈਕਰੋਮੈਕਸ ਦੀ ਸਬਸਿਡੀ ਯੂਨਿਟ ਯੂ ਯੂਰੇਕਾ ਸਮਾਰਟਫੋਨਸ ਦੀ ਪਹਿਲੀ ਵਿਕਰੀ ਵਾਂਗ ਦੂਜੀ ਵਿਕਰੀ ਵੀ ਧਮਾਕੇਦਾਰ ਰਹੀ। ਸਿਰਫ 4 ਸੈਕਿੰਡ 'ਚ ਇਸ ਫੋਨ ਦੇ 15000 ਯੂਨਿਟਸ ਵਿੱਕ ਗਏ। ਇਸ ਦੇ ਇਲਾਵਾ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਅਮੇਜ਼ਨ 'ਤੇ ਯੂਰੇਕਾ ਸਮਾਰਟਫੋਨਸ ਦੀ ਵਿਕਰੀ ਹੁਣ ਹਰ
ਵੀਰਵਾਰ ਨੂੰ ਹੋਵੇਗੀ ਅਤੇ ਅਗਲੇ ਹਫਤੇ ਲਈ ਰਜਿਸਟ੍ਰੇਸ਼ਨ ਵਿਕਰੀ ਅੱਜ ਸ਼ਾਮ 5 ਵਜੇ ਤੋਂ ਸ਼ੁਰੂ ਹੋ ਗਈ ਹੈ। ਜਿਨ੍ਹਾਂ ਯੂਜ਼ਰਸ ਨੇ 13 ਜਨਵਰੀ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਈ ਸੀ ਉਹ ਅਗਲੀ ਵਿਕਰੀ ਲਈ ਪ੍ਰੀ-ਰਜਿਸਟਰਡ ਰਹਿਣਗੇ। ਇਸ ਫੋਨ ਦੀ ਕੀਮਤ 8999 ਰੁਪਏ ਹੈ।
ਫੋਨ ਸਾਇਨੋਜੇਨ ਆਪ੍ਰੇਟਿੰਗ ਸਿਸਟਮ 'ਤੇ ਚੱਲੇਗਾ। ਇਸ ਡਿਊਲ ਸਿਮ ਫੋਨ 'ਚ ਓਕਟਾ ਕੋਰ ਪ੍ਰੋਸੈਸਰ 1.5 ਗੀਗਾਹਾਰਟਜ਼ ਕਵਾਲਕਾਮ ਸਨੈਪਡਰੈਗਨ 615 ਚਿਪਸੈਟ16 ਜੀ.ਬੀ. ਐਕਸਪੇਂਡਬਲ ਮੈਮੋਰੀ, 2 ਜੀ.ਬੀ. ਰੈਮ, 5 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 13 ਮੈਗਾਪਿਕਸਲ ਦਾ ਰਿਅਰ ਕੈਮਰੇ ਵਰਗੇ ਫੀਚਰ ਹੋਣਗੇ। ਇਸ ਫੋਨ ਦੀ ਚਿਪ ਕਾਰਟੇਕਸ ਏ-7, ਕਾਰਟੇਕਸ ਏ-53 ਦੀ ਅਪਡੇਟ ਹੈ।
ਜਾਣੋ, ਕਿਵੇਂ ਰੇਲ ਟਿਕਟ ਕਰ ਸਕਦੇ ਹੋ ਟਰਾਂਸਫਰ
NEXT STORY