ਨਵੀਂ ਦਿੱਲੀ- ਭਾਰਤ ਦੀ ਪੌਣ ਟਰਬਾਈਨ ਬਣਾਉਣ ਵਾਲੀ ਕੰਪਨੀ ਸੁਜ਼ਲਾਨ ਐਨਰਜੀ ਨੇ ਵੀਰਵਾਰ ਨੂੰ ਜਰਮਨੀ ਵਿਚ ਆਪਣੀ ਸਹਾਇਕ ਕੰਪਨੀ ਸੇਨਵਿਆਡ ਐੱਸ.ਈ. ਦੀ 100 ਫੀਸਦੀ ਹਿੱਸੇਦਾਰੀ ਅਮਰੀਕੀ ਪ੍ਰਾਈਵੇਟ ਇਕਵਿਟੀ ਨਿਵੇਸ਼ਕ ਕੰਪਨੀ ਸੇਂਟਰਬ੍ਰਿਜ ਕੈਪੀਟਲ ਪਾਰਟਨਸ ਨੂੰ 1.2 ਅਰਬ ਯੂਰੋ (7,200 ਕਰੋੜ ਰੁਪਏ) 'ਚ ਵੇਚਣ ਦਾ ਐਲਾਨ ਕੀਤਾ ਹੈ। ਇਹ ਸੌਦਾ ਕੈਸ਼ ਕੀਤਾ ਗਿਆ ਹੈ।
ਕੰਪਨੀ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਉਸ ਨੇ ਸੈਂਟਰਬ੍ਰਿਜ ਦੇ ਨਾਲ ਇਸ ਬਾਰੇ ਵਿਚ ਪੱਕਾ ਸੌਦਾ ਕਰ ਲਿਆ ਹੈ। ਹੁਣ ਇਸ 'ਤੇ ਰੈਗੁਲੇਟਰੀ ਮਨਜ਼ੂਰੀ ਲਈ ਜਾਵੇਗੀ ਅਤੇ ਉਮੀਦ ਹੈ ਕਿ ਮਾਰਚ ਦੇ ਅੰਤ ਤੱਕ ਸਾਰੀ ਜ਼ਰੂਰੀ ਕਾਰਵਾਈ ਕਰ ਲਈ ਜਾਵੇਗੀ। ਜਰਮਨੀ ਦੀ ਸਹਾਇਕ ਕੰਪਨੀ ਹੈਮਬਰਗ ਵਿਚ ਸਥਿਤ ਹੈ। ਇਸ ਵਿਕਰੀ ਨਾਲ ਮਿਲਣ ਵਾਲੀ ਰਕਮ ਨਾਲ ਸੁਜ਼ਲਾਨ ਭਾਰਤ ਵਿਚ ਆਪਣੇ ਮਹਿੰਗੇ ਕਰਜ਼ੇ ਉਤਾਰੇਗੀ।
ਮੁਥੂਟ ਫਾਈਨੈਂਸ ਦਾ ਲਾਭ 21 ਫੀਸਦੀ ਡਿਗਿਆ
NEXT STORY