ਨਵੀਂ ਦਿੱਲੀ- ਸਮਾਰਟਫੋਨ ਬਣਾਉਣ ਵਾਲੀ ਕੰਪਨੀ ਕਾਰਬਨ ਮੋਬਾਈਲਸ ਨੇ ਅੱਜ ਟਾਈਟੇਨਿਅਮ ਮੈਕ ਵਨ ਸਮਾਰਟਫੋਨ ਪੇਸ਼ ਕੀਤਾ ਜੋ ਗੇਸਚਰ ਸੁਇਟ ਸਣੇ ਕਈ ਖੁਬਿਆਂ ਨਾਲ ਲੈਸ ਹੈ। ਕੰਪਨੀ ਦਾ ਇਹ ਮੋਬਾਈਲ ਸਨੈਪਡੀਲ 'ਤੇ ਵਿਕਰੀ ਦੇ ਲਈ ਮੌਜੂਦ ਹੋਵੇਗਾ।
ਕਾਰਬਨ ਮੋਬਾਈਲਸ ਦੇ ਨਿਦੇਸ਼ਕ ਸ਼ਸ਼ਿਨ ਦੇਵਸਰੇ ਨੇ ਕਿਹਾ ਕਿ ਅਸੀਂ ਉਪਭੋਗਤਾਵਾਂ ਦੀਆਂ ਜ਼ਰੂਰਤਾਂ ਅਨੁਸਾਰ ਇਹ ਫੋਨ ਡਿਜ਼ਾਈਨ ਕੀਤਾ ਹੈ ਜੋ ਵਰਤੋਂ 'ਚ ਬੇਹਦ ਆਸਾਨ ਹੈ। ਇਸ ਫੋਨ 'ਚ ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਬਲਿੰਕ ਕੈਪਚਰ ਅਤੇ ਵਾਇਸ ਕੈਪਚਰ ਦੇ ਇਲਾਵਾ ਢੇਰਾਂ ਫੋਟੋ ਮੋਡ ਹਨ। ਟਾਈਟੇਨਿਅਮ ਮੈਕ ਵਨ 'ਚ 8 ਮੈਗਾਪਿਕਸਲ ਦਾ ਕੈਮਰਾ ਅਤੇ ਬੀ.ਐਸ.ਆਈ. ਸੈਂਸਰ ਹੈ ਜੋ ਘੱਟ ਰੌਸ਼ਨੀ 'ਚ ਵੀ ਵਧੀਆ ਫੋਟੋ ਕਲਿਕ ਕਰਦਾ ਹੈ। ਇਸ ਦੇ ਇਲਾਵਾ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਲੱਗਾ ਹੈ ਨਾਲ ਹੀ ਇਸ 'ਚ 1.3 ਜੀ.ਐਚ.ਜ਼ੈਡ. ਕੋਰ ਪ੍ਰੋਸੈਸਰ ਅਤੇ 8 ਜੀ.ਬੀ. ਇੰਟਰਨਲ ਸਟੋਰੇਜ ਦੀ ਸਮਰੱਥਾ ਹੈ।
ਜਿਸ ਨੂੰ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 1800 ਐਮ.ਏ.ਐਚ. ਦੀ ਬੈਟਰੀ ਹੈ। ਇਸ ਫੋਨ 'ਚ 4.7 ਇੰਚ ਦੀ ਆਈ.ਪੀ.ਐਸ. ਡਿਸਪਲੇ ਹੈ। 1 ਜੀ.ਬੀ. ਰੈਮ ਹੈ। ਇਸ ਫਲੈਗਸ਼ਿਪ ਦੀ ਕੀਮਤ 6990 ਰੁਪਏ ਹੈ, ਜਿਸ ਦੀ ਵਿਕਰੀ ਆਨਲਾਈਨ ਰਿਟੇਲਰ ਸਨੈਪਡੀਲ'ਤੇ ਹੋਵੇਗੀ।
ਈਬੇ ਕਰੇਗੀ 2400 ਕਰਮਚਾਰੀਆਂ ਦੀ ਛਾਂਟੀ
NEXT STORY