ਨਵੀਂ ਦਿੱਲੀ- ਤੇਲ ਅਤੇ ਗੈਸ ਖੋਜ ਅਤੇ ਖੋਦਾਈ ਖੇਤਰ ਦੀ ਪ੍ਰਮੁੱਖ ਕੰਪਨੀ ਕੇਅਰਨ ਇੰਡੀਆ ਦਾ ਕੁਲ ਸ਼ੁੱਧ ਮੁਨਾਫਾ ਚਾਲੂ ਮਾਲੀ ਸਾਲ ਦੀ ਦਸੰਬਰ 'ਚ ਖਤਮ ਤਿਮਾਹੀ ਵਿਚ 53.20 ਫੀਸਦੀ ਘੱਟ ਕੇ 1349.64 ਕਰੋੜ ਰੁਪਏ 'ਤੇ ਆ ਗਿਆ ਹੈ ਜਦੋਂਕਿ ਪਿਛਲੇ ਕਾਰੋਬਾਰੀ ਸਾਲ ਦੀ ਇਸੇ ਤਿਮਾਹੀ ਵਿਚ ਇਹ 2884.04 ਕਰੋੜ ਰੁਪਏ ਰਿਹਾ ਸੀ। ਕੰਪਨੀ ਨੇ ਬੀ.ਐੱਸ.ਈ. ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਸੰਸਾਰਕ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਨਾਲ ਉਸ ਦਾ ਮੁਨਾਫਾ ਪ੍ਰਭਾਵਿਤ ਹੋਇਆ ਹੈ।
ਕਾਰਬਨ ਨੇ ਟਾਈਟੇਨਿਅਮ ਮੈਕ ਵਨ ਸਮਾਰਟਫੋਨ ਕੀਤਾ ਲਾਂਚ, ਕੀਮਤ 6990 ਰੁਪਏ
NEXT STORY