ਨਵੀਂ ਦਿੱਲੀ- ਜਰਮਨ ਦੀ ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਮਰਸਡੀਜ਼ ਬੈਂਜ਼ ਨੇ ਦੇਸ਼ 'ਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਅੱਜ ਸੀ.ਏ.ਐਲ. ਕਲਾਸ ਸੇਡਾਨ ਪੇਸ਼ ਕੀਤੀ ਹੈ। ਜਿਸ ਦੀ ਦਿੱਲੀ ਐਕਸ ਸ਼ੋਅ ਰੂਮ ਕੀਮਤ 31.5 ਲੱਖ ਤੋਂ 35.9 ਲੱਖ ਰੁਪਏ ਦੇ 'ਚ ਹੋਵੇਗੀ।
ਮਰਸਡੀਜ਼ ਬੈਂਜ਼ ਦੇ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਐਬਰਹਾਰਡ ਕੇਰਨ ਨੇ ਦੱਸਿਆ ਕਿ ਸਾਨੂੰ ਉਮੀਦ ਹੈ ਕਿ ਸੀ.ਏ.ਐਲ. ਨਾਲ ਵਿਕਰੀ ਗਿਣਤੀ 'ਚ ਵਾਧਾ ਹੋਵੇਗਾ। ਇਸ ਲਈ ਅਸੀਂ ਭਾਰਤ 'ਚ ਇਸ ਕਾਰ ਦੇ ਉਤਪਾਦਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ 2013 ਅਤੇ 2014 'ਚ ਸਾਡੀ ਵਿਕਰੀ 50 ਫੀਸਦੀ ਤੋਂ ਵੱਧ ਵਧੀ ਅਤੇ ਵਿਸ਼ਵ ਭਰ 'ਚ ਇਸ ਤਰ੍ਹਾਂ ਦੇ ਵਾਧੇ ਵਾਲੇ ਬਾਜ਼ਾਰ ਨਹੀਂ ਹਨ।
2015 ਸਾਡੇ ਲਈ ਵਰਣਯੋਗ ਸਾਲ ਰਹੇਗਾ। ਕੇਨਰ ਨੇ ਕਿਹਾ ਕਿ ਐਸ, ਈ, ਸੀ, ਐਮ.ਐਲ. ਅਤੇ ਜੀ.ਐਲ. ਕਲਾਸ ਦੇ ਬਾਅਦ ਇਹ 6ਵਾਂ ਮਾਡਲ ਹੈ, ਜਿਸ ਨੂੰ ਕੰਪਨੀ ਦੇ ਚਾਕਨ ਪਲਾਂਟ 'ਚ ਬਣਾਇਆ ਜਾ ਰਿਹਾ ਹੈ।
ਗਡਕਰੀ ਨੇ ਪੰਜਾਬ 'ਚ 3,300 ਕਰੋੜ ਰੁਪਏ ਦੇ ਸੜਕ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
NEXT STORY