ਸੈਮਸੰਗ ਦਾ ਗੈਲਕਸੀ ਗ੍ਰੈਂਡ ਨਿਓ ਪਲੱਸ ਸਮਾਰਟਫੋਨ ਹੁਣ 11700 ਰੁਪਏ 'ਚ ਭਾਰਤ 'ਚ ਉਪਲੱਬਧ ਹੈ। ਇਹ ਬਲੈਕ ਅਤੇ ਵ੍ਹਾਈਟ ਰੰਗਾਂ 'ਚ ਮਿਲ ਰਿਹਾ ਹੈ। ਇਹ ਫੋਨ ਸਪੇਨ ਅਤੇ ਇਟਲੀ 'ਚ ਵੀ ਵਿੱਕ ਰਿਹਾ ਹੈ। ਇਸ ਫੋਨ 'ਚ 5 ਇੰਚ wvga ਡਿਸਪਲੇ ਹੈ। ਗਲੈਕਸੀ ਗ੍ਰੈਂਡ ਨਿਓ ਪਲੱਸ 1.2 ਗੀਗਾਹਾਰਟਜ਼ ਬ੍ਰਾਡਕਾਮ ਕਵਾਡਕੋਰ ਪ੍ਰੋਸੈਸਰ ਦੇ ਨਾਲ ਆਉਂਦਾ ਹੈ।
ਇਸ ਦੇ ਨਾਲ ਹੀ ਇਸ 'ਚ 1 ਜੀ.ਬੀ. ਰੈਮ, 8 ਜੀ.ਬੀ. ਇੰਟਰਨਲ ਮੈਮੋਰੀ ਅਤੇ ਮਾਈਕਰੋ ਐਸ.ਡੀ. ਕਾਰਡ ਸਲਾਟ ਹੈ। ਇਸ ਫੋਨ ਦਾ ਪ੍ਰਾਈਮਰੀ ਕੈਮਰਾ 5 ਮੈਗਾਪਿਕਸਲ ਹੈ ਅਤੇ ਫਰੰਟ ਕੈਮਰਾ 2 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਫੋਨ 'ਚ 2100 ਐਮ.ਏ.ਐਚ. ਬੈਟਰੀ ਹੈ ਅਚੇ 3ਜੀ ਸਪੋਰਟ ਹੈ। ਇਹ ਫੋਨ ਐਂਡਰਾਇਡ 4.4 ਕਿਟਕੈਟ 'ਤੇ ਕੰਮ ਕਰਦਾ ਹੈ ਅਤੇ ਇਸ 'ਚ ਟੱਚਵਿਜ ਯੂ.ਆਈ. ਹੈ। ਸੈਮਸੰਗ ਨੇ ਇਥੇ ਇਸ ਫੋਨ ਦਾ ਡਿਊਲ ਸਿਮ ਵਰਜ਼ਨ ਲਾਂਚ ਕੀਤਾ ਹੈ ਅਤੇ ਬਹੁਤ ਜਲਦੀ ਇਸ ਫੋਨ ਦਾ ਅਧਿਕਾਰਕ ਐਲਾਨ ਵੀ ਹੋ ਸਕਦਾ ਹੈ।
ਰੀਅਲਟੀ 'ਚ 100 ਫੀਸਦੀ ਐੱਫ.ਡੀ.ਆਈ. ਆਰ.ਬੀ.ਆਈ. ਨੇ ਨੋਟੀਫਾਈਡ ਕੀਤੀ
NEXT STORY