ਮੁੰਬਈ- ਰਿਜ਼ਰਵ ਬੈਂਕ ਨੇ ਸਰਕਾਰ ਦੇ ਰੀਅਲਟੀ ਖੇਤਰ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ ਹੱਦ ਵਧਾ ਕੇ 100 ਫੀਸਦੀ ਕਰਨ ਦੇ ਫੈਸਲੇ ਨੂੰ ਵੀਰਵਾਰ ਨੂੰ ਨੋਟੀਫਾਈਡ ਕਰ ਦਿੱਤਾ ਹੈ। ਸਰਕਾਰ ਨੇ ਕੁਝ ਸ਼ਰਤਾਂ ਦੇ ਨਾਲ ਨਿਰਮਾਣ ਖੇਤਰ ਵਿਚ ਆਟੋਮੈਟਿਕ ਰੂਟ ਰਾਹੀਂ 100 ਫੀਸਦੀ ਐੱਫ.ਡੀ.ਆਈ. ਦੀ ਇਜਾਜ਼ਤ ਦਿੱਤੀ ਸੀ।
ਆਰ.ਬੀ.ਆਈ. ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਤਿੰਨ ਦਸੰਬਰ 2014 ਤੋਂ ਪ੍ਰਭਾਵੀ ਨਿਰਮਾਣ ਖੇਤਰ ਦੇ ਵਿਕਾਸ ਦੇ ਲਈ ਐੱਫ.ਡੀ.ਆਈ. ਨੀਤੀ ਦੀ ਸਮੀਖਿਆ ਕੀਤੀ ਗਈ ਹੈ। ਇਸ ਦੇ ਤਹਿਤ ਇਸ ਖੇਤਰ ਵਿਚ 100 ਫੀਸਦੀ ਐੱਫ.ਡੀ.ਆਈ. ਦੀ ਇਜਾਜ਼ਤ ਦਿੱਤੀ ਗਈ ਹੈ।
ਰੀਅਲਟੀ ਖੇਤਰ ਵਿਚ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਸਰਕਾਰ ਨੇ ਘੱਟੋ-ਘੱਟ ਬਿਲਡ ਅਪ ਏਰੀਆ ਦੇ ਨਾਲ ਪੂੰਜੀ ਜ਼ਰੂਰਤਾਂ ਨੂੰ ਘੱਟ ਕਰਕੇ ਇਸ ਖੇਤਰ ਦੀ ਐੱਫ.ਡੀ.ਆਈ. ਨੀਤੀ ਨੂੰ ਸਰਲ ਬਣਾਇਆ ਹੈ।
ਰਿਜ਼ਰਵ ਬੈਂਕ ਨੇ 500 ਅਤੇ 1000 ਦੇ ਨੋਟ ਲੈ ਕੇ ਨੇਪਾਲ ਅਤੇ ਭੂਟਾਨ ਜਾਣ ਦੀ ਇਜਾਜ਼ਤ ਦਿੱਤੀ
NEXT STORY