ਨਵੀਂ ਦਿੱਲੀ- ਅਮਰੀਕਾ ਦੀ ਪਿੱਜ਼ਾ ਲੜੀ ਸਬਾਰੋ ਭਾਰਤ 'ਚ ਆਪਣੀ ਵਿਸਥਾਰ ਯੋਜਨਾਵਾਂ ਦੇ ਤਹਿਤ ਅਗਲੇ 2 ਸਾਲ 'ਚ ਪੂਰਬੀ ਅਤੇ ਉੱਤਰੀ ਖੇਤਰ 'ਚ 20 ਹੋਰ ਰੈਸਟੋਰੈਂਟ ਸਟਾਈਲ ਪਿੱਜ਼ਾ ਖੋਲ੍ਹੇਗੀ।
ਜਿਓਤੀ ਇੰਟਰਨੈਸ਼ਨਲ ਫੂਡਸ ਪ੍ਰਾਈਵੇਟ ਲਿਮਟਿਡ ਦੇ ਮੁੱਖ ਕਾਰਜਕਾਰੀ ਅਖਿਲ ਪੁਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ 2016 ਦੇ ਅੰਤ ਤੱਕ 20 ਹੋਰ ਨਵੇਂ ਰੈਸਟੋਰੈਂਟ ਖੋਲ੍ਹਣ ਦੀ ਯੋਜਨਾ ਬਣਾਈ ਹੈ ਅਤੇ ਇਸ ਦੇ ਲਈ 30 ਕਰੋੜ ਰੁਪਏ ਤੱਕ ਨਿਵੇਸ਼ ਕਰਾਂਗੇ।
ਸਬਾਰੋ ਦੇ 40 ਤੋਂ ਵੱਧ ਦੇਸ਼ਾਂ ਵਿਚ ਲਗਭਗ 900 ਰੈਸਟੋਰੈਂਟ ਹਨ ਅਤੇ ਭਾਰਤ 'ਚ ਉਹ ਆਪਣੀ ਪ੍ਰਮੁੱਖ ਫ੍ਰੈਂਚਾਈਜ਼ੀ ਜਿਓਤੀ ਇੰਟਰਨੈਸ਼ਨਲ ਫੂਡਸ ਦੇ ਜ਼ਰੀਏ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿਚ ਪਰਿਚਾਲਨ ਕਰਦੀ ਹੈ।
ਸੇਵਾ ਖੇਤਰ ਵਿਚ ਐਫ.ਡੀ.ਆਈ. 20 ਫੀਸਦੀ ਵੱਧ ਕੇ 1.84 ਅਰਬ ਡਾਲਰ
NEXT STORY