ਨਵੀਂ ਦਿੱਲੀ- ਟਾਟਾ ਮੋਟਰਜ਼ ਦੀ ਮਲਕੀਅਤ ਵਾਲੀ ਜਗੂਆਰ ਲੈਂਡ ਰੋਵਰ (ਜੇ.ਐਲ.ਆਰ.) ਇਕ ਨਵੀਂ ਤਕਨੀਕ 'ਬਾਈਕ ਸੈਂਸ' 'ਤੇ ਕੰਮ ਕਰ ਰਹੀ ਹੈ ਜੋ ਕਾਰ ਵਿਚ ਸੈਂਸਰਾਂ ਰਾਹੀਂ ਚਾਲਕ ਨੂੰ ਸੰਭਾਵਿਤ ਦੁਰਘਟਨਾ ਪ੍ਰਤੀ ਸੁਚੇਤ ਕਰੇਗੀ।
ਇਹ ਤਕਨੀਕ ਵਿਸ਼ੇਸ਼ ਤੌਰ 'ਤੇ ਪੈਦਲ ਯਾਤਰੀਆਂ, ਸਾਈਕਿਲ ਅਤੇ ਮੋਟਰਸਾਈਕਲ ਚਲਾਉਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਵੇਗੀ। ਜੇ.ਐਲ.ਆਰ. ਦੇ ਨਿਦੇਸ਼ਕ (ਖੋਜ ਅਤੇ ਤਕਨੀਕ) ਵੋਲਫਗੈਂਗ ਐਪਲ ਨੇ ਕਿਹਾ ਕਿ ਬਾਈਕ ਸੈਂਸ ਸਾਨੂੰ ਮੌਜੂਦਾ ਤਕਨੀਕਾਂ ਤੋਂ ਵਖਰਿਆਂ ਕਰਦਾ ਹੈ ਅਤੇ ਇਹ ਪ੍ਰਕਾਸ਼ ਅਤੇ ਆਵਾਜ਼ ਰਾਹੀਂ ਡਰਾਈਵਰ ਨੂੰ ਅਲਰਟ ਕਰ ਦਿੰਦਾ ਹੈ। ਇਹ ਉਨ੍ਹਾਂ ਖਤਰਿਆਂ ਤੋਂ ਵੀ ਜਾਗਰੂਕ ਕਰੇਗਾ ਜਿਨ੍ਹਾਂ ਨੂੰ ਡਰਾਈਵਰ ਦੇਖ ਨਹੀਂ ਸਕਦਾ।
ਪਿੱਜ਼ਾ ਲੜੀ ਸਬਾਰੋ 2016 ਦੇ ਅੰਤ ਤੱਕ ਭਾਰਤ 'ਚ 20 ਰੈਸਟੋਰੈਂਟ ਖੋਲ੍ਹੇਗੀ
NEXT STORY